post

Jasbeer Singh

(Chief Editor)

Punjab

ਤਰਨਤਾਰਨ ਦੇ ਪਿੰਡ ਸਭਰਾਂ ਦੀ ਪੰਚਾਇਤ ਨੇ ਨਸ਼ਾ ਤਸਕਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਮਦਦ ਕਰਨ ਵਾਲਿਆਂ ਵਿਰੁੱਧ ਮ

post-img

ਤਰਨਤਾਰਨ ਦੇ ਪਿੰਡ ਸਭਰਾਂ ਦੀ ਪੰਚਾਇਤ ਨੇ ਨਸ਼ਾ ਤਸਕਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਮਦਦ ਕਰਨ ਵਾਲਿਆਂ ਵਿਰੁੱਧ ਮਤਾ ਪਾਸ ਕਰਕੇ ਦਿੱਤਾ ਥਾਣੇ ਤਰਨਤਾਰਨ : ਜਿ਼ਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਦੀ ਨਵੀਂ ਬਣੀ ਪੰਚਾਇਤ ਵੱਲੋਂ ਅੱਜ ਇੱਕ ਮਤਾ ਪਾ ਕੇ ਪੁਲਿਸ ਚੌਂਕੀ ਸੁਭਰਾਂ ਵਿਖੇ ਦਿੱਤਾ ਗਿਆ ਹੈ। ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਸਭਰਾ ਅਤੇ ਨਾ ਲੱਗਦੇ ਪਿੰਡਾਂ ਵਿੱਚ ਲਗਾਤਾਰ ਵੱਡੇ ਪੱਧਰ ’ਤੇ ਲੁੱਟਾਂ ਖੋਹਾਂ ਅਤੇ ਨਸ਼ੇ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਨਸ਼ੇੜੀਆਂ ਵੱਲੋਂ ਵੱਡੇ ਪੱਧਰ ’ਤੇ ਪਿੰਡ ’ਚ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਸ ਦਾ ਕਾਰਨ ਇਹ ਬਣਦਾ ਹੈ ਕਿ ਇਹਨਾਂ ਨਸ਼ੇੜੀਆਂ ਨੂੰ ਪੁਲਿਸ ਕੋਲੋਂ ਕੋਈ ਮੁਹਤਬਰ ਛਡਵਾ ਦਿੰਦੇ ਹਨ। ਜਿਸ ਨੂੰ ਦੇਖਦੇ ਹੋਏ ਅੱਜ ਉਹਨਾਂ ਮਤਾ ਪਾ ਕੇ ਪੁਲਿਸ ਚੌਂਕੀ ਸਭਰਾ ਵਿਖੇ ਦਿੱਤਾ ਹੈ । ਇਸ ਮੌਕੇ ਪਿੰਡ ਸਭਰਾਂ ਦੇ ਪੰਚਾਇਤ ਮੈਂਬਰ ਕਾਰਜ ਸਿੰਘ ਅਤੇ ਹੋਰ ਮੋਹਤਬਾਰ ਆਗੂ ਵਲੋਂ ਕਿਹਾ ਗਿਆ ਕਿ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਨਸ਼ਾ ਤਸਕਰ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਪਿੱਛੇ ਨਾ ਤਾਂ ਪਿੰਡ ਦੀ ਪੰਚਾਇਤ ਜਾਵੇਗੀ ਅਤੇ ਨਾਂ ਦਾ ਕੋਈ ਹੋਰ ਮੋਹਤਬਰ ਜਾਵੇਗਾ, ਜੇ ਕੋਈ ਇਹਨਾਂ ਨੂੰ ਛਡਾਉਂਦਾ ਹੈ ਜਾਂ ਇਹਨਾਂ ਦੀ ਜ਼ਮਾਨਤ ਦਿੰਦਾ ਹੈ ਤਾਂ ਉਸ ’ਤੇ ਪਿੰਡ ਸਭਰਾ ਦੀ ਪੰਚਾਇਤ ਵੱਲੋਂ ਕਾਰਵਾਈ ਕਰਾਈ ਜਾਵੇਗੀ ਅਤੇ ਉਸ ਦਾ ਪਿੰਡ ਵਿੱਚੋਂ ਬਾਈਕਾਟ ਕੀਤਾ ਜਾਵੇਗਾ ।

Related Post