
ਰਾਘੋਮਾਜਰਾ ਵਿਖੇ ਬਣੀ ਬੇਕਰੀ ਦੀ ਬਾਸੀ ਖਾਣ ਵਾਲੀ ਸਮੱਗਰੀ ਖਾਣ ਤੋਂ ਬਾਅਦ ਬੱਚਿਆਂ ਸਮੇਤ ਮਾਪੇ ਪਹੁੰਚੇ ਹਸਪਤਾਲ
- by Jasbeer Singh
- September 9, 2024

ਰਾਘੋਮਾਜਰਾ ਵਿਖੇ ਬਣੀ ਬੇਕਰੀ ਦੀ ਬਾਸੀ ਖਾਣ ਵਾਲੀ ਸਮੱਗਰੀ ਖਾਣ ਤੋਂ ਬਾਅਦ ਬੱਚਿਆਂ ਸਮੇਤ ਮਾਪੇ ਪਹੁੰਚੇ ਹਸਪਤਾਲ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਰਾਘੋਮਾਜਰਾ ਵਿਖੇ ਬਣੀ ਇੱਕ ਬੇਕਰੀ ਤੋਂ ਬਾਸੀ ਖਾਣ ਵਾਲੀ ਤਰ੍ਹਾਂ ਤਰ੍ਹਾਂ ਦੀ ਸਮੱਗਰੀ (ਜੰਕ ਫੂਡ) ਖਾਣ ਕਾਰਨ ਦਰਜਨ ਤੋਂ ਵਧ ਬਚਿਆਂ ਅਤੇ ਮਾਪਿਆਂ ਦੀ ਸਿਹਤ ਵਿਗੜਣ ਦੇ ਚਲਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਪੀਲੀ ਸੜਕ ਸਥਿਤ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਪ੍ਰਾਪਤ ਜਾਣਕਾਰੀ ਮੁਤਾਬਕ ਲੰਘੀ ਦੇਰ ਰਾਤ ਇਕ ਬੱਚੇ ਦੇ ਜਨਮ ਦਿਨ ਮੌਕੇ ਸਾਰੇ ਬੱਚੇ ਇੱਕਠੇ ਹੋਏ ਸਨ ਅਤੇ ਇਨ੍ਹਾਂ ਨੇ ਰਾਘੋਮਾਜਰਾ ਦੀ ਪੀਲੀ ਸੜਕ ’ਤੇ ਏ ਟੈਂਕ ਛੋਟੀ ਸਬਜੀ ਮੰਡੀ ਨੇੜੇ ਸਥਿਤ ਇੱਕ ਬੇਕਰੀ ਤੋ ਖਾਣ ਦਾ ਸਮਾਨ ਲਿਆ ਤੇ ਆਪਣਾ ਜਨਮ ਦਿਨ ਮਨਾਇਆ ਪਰ ਇਨਾ ਬੱਚਿਆਂ ਨੂੰ ਕਿ ਪਤਾ ਸੀ ਕਿ ਬੇਕਰੀ ਤੋਂ ਖਰੀਦਿਆ ਸਮਾਨ ਖਾਣ ਨਾਲ ਉਨ੍ਹਾਂ ਦੀ ਜਾਨ ਤੇ ਬਣ ਆਵੇਗੀ। ਬਚਿਆਂ ਦੇ ਮਾਪਿਆਂ ਅਨੁਸਾਰ ਬੱਚਿਆਂ ਦੀ ਤਬੀਅਤ ਇਕ ਦਮ ਵਿਗੜ ਗਈ ਤੇ ਉਨ੍ਹਾਂ ਨੂੰ ਉਲਟੀ ਦਸਤ ਆਦਿ ਸਮੱਸਿਆ ਪੇਸ਼ ਆਉਣ ਦੇ ਨਾਲ ਕੰਬਨੀ ਵੀ ਲੱਗਣ ਲੱਗ ਗਈ, ਜਿਸ ਨਾਲ ਬੱਚਿਆਂ ਦੇ ਮਾਪਿਆਂ ਨੂੰ ਭਾਜੜਾ ਪੈ ਗਈਆਂ। ਬੱਚਿਆਂ ਤੇ ਮਾਪਿਆਂ ਦਾ ਇਲਾਜ ਕਰ ਰਹੇ ਹਸਪਤਾਲ ਦੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੀਆਂ ਗਈਆਂ ਕੋਸਿ਼ਸ਼ਾਂ ਸਦਕਾ ਸਾਰਿਆਂ ਦੀ ਹਾਲਤ ਨੂੰ ਕਾਫੀ ਹੱਦ ਤੱਕ ਠੀਕ ਕਰ ਲਿਆ ਗਿਆ ਹੈ।