
ਨਿਹੰਗਾਂ ਦੇ ਬਾਣੇ ’ਚ ਆਏ ਲੋਕਾਂ ਨੇ ਡੇਅਰੀ ਵਾਲੇ ਨੂੰ ਬੰਧਕ ਬਣਾ ਬੰਦੂਕ ਦੀ ਨੋਕ ’ਤੇ ਲੁੱਟੀਆਂ ਮੱਝਾਂ
- by Jasbeer Singh
- October 21, 2024

ਨਿਹੰਗਾਂ ਦੇ ਬਾਣੇ ’ਚ ਆਏ ਲੋਕਾਂ ਨੇ ਡੇਅਰੀ ਵਾਲੇ ਨੂੰ ਬੰਧਕ ਬਣਾ ਬੰਦੂਕ ਦੀ ਨੋਕ ’ਤੇ ਲੁੱਟੀਆਂ ਮੱਝਾਂ ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ਦੇ ਨਜ਼ਦੀਕ ਭਾਈ ਵੀਰ ਸਿੰਘ ਕਲੌਨੀ ਦੇ ਵਿੱਚ ਇੱਕ ਡੇਅਰੀ ਮਾਲਕ ਬੇਅੰਤ ਸਿੰਘ ਨੂੰ ਸ਼ਾਮ ਵੇਲੇ ਕੁਝ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਲੋਕਾਂ ਨੇ ਬੰਦੂਕ ਦੀ ਨੋਕ ’ਤੇ ਬੰਦੀ ਬਣਾ ਕੇ ਧਮਕਾਇਆ ਅਤੇ ਜ਼ਬਰਨ ਉਸਦੀ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਉਸਦੀਆਂ ਦਸ ਮੱਝਾਂ ਨੂੰ ਖੋਲ੍ਹ ਕੇ ਲੈ ਗਏ। ਇਹ ਸਾਰੇ ਮਾਮਲੇ ਦੀ ਸੀਸੀਟੀਵੀ ਹੈ ਜਿਸਦੇ ਵਿੱਚ ਗੱਡੀਆਂ ਵਿੱਚ ਲੱਦ ਕੇ ਮੱਝਾਂ ਨੂੰ ਨਿਹੰਗ ਸਿੰਘ ਲੈ ਕੇ ਜਾਂਦੇ ਵਿਖਾਈ ਦੇ ਰਹੇ ਹਨ। ਮੌਕੇ ’ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਭਗਤਾਂ ਵਾਲਾ ਦੇ ਨਜ਼ਦੀਕ ਰਹਿਣ ਵਾਲੇ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਭਾਈ ਵੀਰ ਸਿੰਘ ਕਲੋਨੀ ਵਿੱਚ ਆਪਣੇ ਚਾਚੇ ਦੇ ਨਾਲ ਕੁਝ ਮੱਝਾਂ ਰੱਖੀਆਂ ਹੋਈਆਂ ਨੇ। ਉਸਦਾ ਮੱਝਾਂ ਦੇ ਵਪਾਰੀ ਬਿੱਟੂ ਸ਼ਾਹ ਫਤਾਹਪੁਰ ਨਾਲ ਲੈਣ ਦੇਣ ਚੱਲਦਾ ਹੈ। ਉਸਨੇ ਕਿਹਾ ਕਿ ਅੱਜ ਉਸ ਵੱਲੋਂ ਬਹੁਤ ਘਿਨੌਣੀ ਹਰਕਤ ਕੀਤੀ ਗਈ ਹੈ। ਬਿੱਟੂ ਵੱਲੋਂ ਆਪਣੇ ਨਾਲ ਕੁਝ ਨਿਹੰਗ ਲਿਆ ਕੇ ਪਹਿਲਾਂ ਉਸਦੇ ਡੇਅਰੀ ’ਤੇ ਰਹਿਣ ਵਾਲੇ ਬੰਦੇ ਨੂੰ ਬੰਧਕ ਬਣਾਇਆ ਤੇ ਉਸ ਤੋਂ ਬਾਅਦ ਮੈਨੂੰ ਫੋਨ ਕੀਤਾ ਗਿਆ ਤੇ ਜਦੋਂ ਮੈਂ ਆਇਆ ਤਾਂ ਮੈਂ ਬਿੱਟੂ ਸ਼ਾਹ ਨੂੰ ਕਿਹਾ ਕਿ ਆਪਣਾ ਲੈਣ ਦੇਣ ਹੈ ਤੇ ਆਪਾਂ ਬਹਿ ਕੇ ਗੱਲਬਾਤ ਕਰ ਲੈਦੇ ਆਂ ਪਰ ਨਿਹੰਗ ਸਿੰਘਾਂ ਵੱਲੋਂ ਮੈਨੂੰ ਬੰਦੂਕ ਦੀ ਨੋਕ ’ਤੇ ਸਾਈਡ ’ਤੇ ਬਿਠਾ ਕੇ ਮੇਰੀਆਂ ਦਸ ਮੱਝਾਂ ਲੈ ਗਏ। ਤਕਰੀਬਨ 20 ਤੋਂ 25 ਲੋਕ ਨਿਹੰਗ ਬਾਣੇ ਦੇ ਵਿੱਚ ਸਨ। ਸਾਰਿਆਂ ਦੇ ਕੋਲ ਅਸਲਾ ਸੀ ਅਤੇ ਉਹਨਾਂ ਵੱਲੋਂ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਮੱਝਾ ਤਾਂ ਲੈ ਚੱਲੇ ਹਾਂ ਜੇਕਰ ਤੂੰ ਸਵੇਰੇ ਇਸ ਦੇ ਨਾਮ ’ਤੇ ਥਾਂ ਦਾ ਬਿਆਨਾ ਨਹੀਂ ਕੀਤਾ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਵਾਂਗੇ। ਬੇਅੰਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਨਾਲ ਬਾਬਾ ਜੁਝਾਰ ਸਿੰਘ ਜੋ ਉਹਨਾਂ ਦਾ ਮੇਨ ਮੁਖੀ ਉਹਦਾ ਹੀ ਨਾਮ ਮੈਨੂੰ ਪਤਾ ਲੱਗਾ ਬਾਕੀ ਜਿਹੜੇ ਬਿੱਟੂ ਬਾਹਮਣ ਦੇ ਨਾਲ ਆਏ ਬਾਬਾ ਵਡਾਲੀ ਵਾਲਾ ਸੇਵਕ ਸਿੰਘ ਠਠਗੜ੍ਹ ਵਾਲਾ ਸੀ ਤੇ ਇੱਕ ਉਹਦਾ ਭਤੀਜਾ ਹੀ ਬਿੱਟੂ ਬਾਮਣ ਦਾ ਬੀਕਾ ਬੀਕਾ ਉਹਨਾਂ ਨੇ ਜਿੱਥੇ ਮੈਨੂੰ ਘੰਟਾ ਬੰਧਕ ਬਣਾ ਛੱਡਿਆ ਅਤੇ ਬੰਦੂਕ ਦੀ ਨੋਕ ਉੱਤੇ ਮੇਰੇ ਤੋਂ ਜਬਰਨ ਮਨਾ ਕੇ ਮੇਰੀ ਵੀਡੀਓ ਵੀ ਬਣਾਈ ਗਈ। ਇਸ ਸਮੇਂ ਉਹਨ੍ਾਂ ਨੇ ਸਾਡੇ ਤੋਂ ਸਾਰੇ ਮੋਬਾਈਲ ਵੀ ਖੋਹ ਲਏ ਅਤੇ ਅਤੇ ਇਸ ਗੱਲ ਦਾ ਸਾਡਾ ਸਾਰਾ ਮਹੱਲਾ ਵੀ ਗਵਾਹ ਹੈ। ਉਹਨਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਹੈ ਜਿਸਨੇ ਸਾਨੂੰ ਭਰੋਸਾ ਦਵਾਇਆ ਹੈ ਕਿ ਤੁਹਾਡੀਆਂ ਮੱਝਾਂ ਛੇਤੀ ਹੀ ਵਾਪਸ ਕਰਵਾਈਆਂ ਜਾਣਗੀਆਂ। ਇਸ ਮੌਕੇ ਗੁਆਂਢੀ ਨੇ ਦੱਸਿਆ ਕਿ ਉਹ ਦੁੱਧ ਲੈਣ ਲਈ ਆਇਆ ਸੀ ਤੇ ਜਦੋਂ ਮੈਂ ਦੇਖਿਆ ਤੇ ਇਹਨਾਂ ਨੂੰ ਨਿਹੰਗ ਸਿੰਘਾਂ ਨੇ ਕੋਲ ਖੜ੍ਹਾ ਕੀਤਾ ਹੋਇਆ ਸੀ ਤੇ ਕਾਫੀ ਰੌਲਾ ਪੈ ਰਿਹਾ ਸੀ। ਨਿਹੰਗ ਸਿੰਘਾਂ ਵੱਲੋਂ ਮੱਝਾਂ ਨੂੰ ਗੱਡੀ ਵਿੱਚ ਲੱਦ ਕੇ ਲਿਜਾਇਆ ਗਿਆ। ਨਿਹੰਗ ਸਿੰਘਾਂ ਦੇ ਕੋਲ ਹਥਿਆਰ ਵੀ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.