post

Jasbeer Singh

(Chief Editor)

Patiala News

ਜਿਲਾ ਪ੍ਰਧਾਨ ਮਹੰਤ ਖਨੌੜਾ ਦੀ ਅਗਵਾਈ ਚ ਕਾਂਗਰਸ ਨੇ ਸਰਕਾਰ ਖ਼ਿਲਾਫ਼ ਤਹਿਸੀਲ ਕੰਪਲੈਕਸ ਨਾਭਾ ਵਿਖੇ ਕੀਤਾ ਰੋਸ ਪ੍ਰਦਰਸ਼ਨ

post-img

ਜਿਲਾ ਪ੍ਰਧਾਨ ਮਹੰਤ ਖਨੌੜਾ ਦੀ ਅਗਵਾਈ ਚ ਕਾਂਗਰਸ ਨੇ ਸਰਕਾਰ ਖ਼ਿਲਾਫ਼ ਤਹਿਸੀਲ ਕੰਪਲੈਕਸ ਨਾਭਾ ਵਿਖੇ ਕੀਤਾ ਰੋਸ ਪ੍ਰਦਰਸ਼ਨ -ਮਾਮਲਾ ਸੂਬੇ ਵਿੱਚ ਵੱਧ ਰਹੀਆਂ ਕਤਲ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਾ ਨਾਭਾ 17 ਸਤੰਬਰ () ਸੂਬੇ ਵਿੱਚ ਦਿਨ-ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਵੱਲ ਦਿਵਾਉਣ ਲਈ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਕਾਂਗਰਸ ਵਲੋਂ ਤਹਿਸੀਲ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਅੱਜ ਜਿਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਡੀ ਐਸ ਪੀ ਦਫਤਰ ਨਾਭਾ ਵਿਖੇ ਰੋਸ ਧਰਨਾ ਦਿੱਤਾ ਗਿਆ ਜਿਸ ਮਹੰਤ ਖਨੌੜਾ ਤੋ ਇਲਾਵਾ ਚਰਨਜੀਤ ਬਾਤਿਸ਼ ਪੀਏ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ,ਜਿਲਾ ਚੈਅਰਮੈਨ ਐਸ ਸੀ ਡਿਪਾਰਮੈਟ ਕਾਗਰਸ ,ਅਵਤਾਰ ਸਿੰਘ ਨੰਨੜੇ ਸਾਬਕਾ ਸੂਬਾ ਪ੍ਰਧਾਨ,ਭਗਵੰਤ ਸਿੰਘ ਮਣਕੂ ਭਾਦਸੋਂ,ਲਾਲ ਸਿੰਘ ਟੋਹੜਾ,ਸ਼ਹਿਰੀ ਪ੍ਰਧਾਨ ਵਿਵੇਕ ਸਿੰਗਲਾ,ਸੀਨਰੀ ਆਗੂ ਹਰੀ ਸੇਠ,ਮਨਜਿੰਦਰ ਜ਼ਿੰਦਰੀ ਵਾਇਸ ਪ੍ਰਧਾਨ ਯੂਥ ਕਾਂਗਰਸ ਪੰਜਾਬ,ਗੁਰਮੀਤ ਸਿੰਘ ਥੂਹੀ ਵਾਇਸ ਚੈਅਰਮੈਨ ਐਸ ਸੀ ਡਿਪਾਟਮੈਟ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਹਰ ਕਿਹਾ ਪਿੰਡ ਅਤੇ ਸ਼ਹਿਰ ਨੂੰ ਕਾਨੂੰਨ ਵਿਵਸਥਾ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੈਗਸਟਰਵਾਦ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੇ ਆਮ ਲੋਕਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਜਿਸਦੇ ਕਾਰਨ ਆਮ ਵਰਗ ਅਤੇ ਵਪਾਰੀ ਵਰਗ ਲਈ ਆਪਣੇ ਘਰਾਂ ਅਤੇ ਬਾਹਰ ਆਪਣੇ ਕਿੱਤਿਆਂ 'ਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਢਹਿੰਦੀ ਕਾਨੂੰਨ ਵਿਵਸਥਾ ਕਾਰਨ ਗੈਂਗਸਟਰਾਂ ਅਤੇ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਵੜ ਕੇ ਮਾਰਿਆ ਜਾ ਰਿਹਾ ਹੈ, ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਸਭ ਕੁਝ ਅੱਖਾਂ ਸਾਹਮਣੇ ਦੇਖਦੇ ਹੋਏ ਵੀ ਸੂਬੇ ਦਾ ਕਾਨੂੰਨ ਪ੍ਰਸ਼ਾਸਨ ਰੱਥ 'ਤੇ ਹੱਥ ਧਰ ਕੇ ਬੈਠਾ ਤਮਾਸ਼ਾ ਦੇਖ ਰਿਹਾ ਹੈ। ਆਮ ਲੋਕਾਂ ਨੂੰ ਰਾਹ ਜਾਂਦਿਆਂ ਬੰਦੂਕ ਦੀ ਨੋਕ 'ਤੇ ਲੁੱਟ ਲਿਆ ਜਾਂਦਾ ਹੈ ਤੇ ਵਪਾਰੀ ਵਰਗ ਨੂੰ ਫਿਰੋਤੀਆਂ ਦੀਆਂ ਧਮਕੀਆਂ ਹਰ ਰੋਜ਼ ਮਿਲ ਰਹੀਆਂ ਹਨ। ਜਿਸ ਨਾਲ ਸੂਬੇ ਦੇ ਲੋਕਾਂ ਦਾ ਜੀਵਨ ਡਰ ਦੇ ਮਾਹੌਲ ਵਿੱਚੋਂ ਲੰਘ ਰਿਹਾ ਹੈ। ਉਨਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਪਾਸੇ ਕੋਈ ਠੋਸ ਕਦਮ ਚੁੱਕਿਆ ਜਾਵੇ ਤਾਂ ਜੇ ਆਮ ਲੋਕ ਆਪਣਾ ਜੀਵਨ ਬਿਨ੍ਹਾ ਕਿਸੇ ਡਰ-ਭੈਅ ਤੋਂ ਬਤੀਤ ਕਰ ਸਕਣ ਇਸ ਮੋਕੇ ਪੁਲਸ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਡੱਟ ਕੇ ਨਾਹਰੇਬਾਜੀ ਕੀਤੀ ਗਈ ਤੇ ਅਖੀਰ ਵਿੱਚ ਐਸ ਡੀ ਐਮ ਤਰਸੇਮ ਚੰਦ ਨੂੰ ਮੰਗ ਪੱਤਰ ਸੋਪਦਿਆ ਧਰਨਾ ਸਮਾਪਤ ਕੀਤਾ ਇਸ ਮੋਕੇ ਚੂੰਨੀ ਲਾਲ ਭਾਦਸੋਂ ਸਾਬਕਾ ਪ੍ਰਧਾਨ ਨਗਰ ਪੰਚਾਇਤ, ਮਹਿਲਾ ਕਾਂਗਰਸ ਪ੍ਰਧਾਨ ਕਮਲੇਸ਼ ਕੋਰ ਗਿੱਲ,ਸੰਤੋਖ ਸਿੰਘ ਬੁੱਗਾ,ਚਮਕੋਰ ਸਿੰਘ ਬੋੜਾ,ਹਰਬੰਸ ਸਿੰਘ ਰੈਸਲ,ਕੁਲਵੀਰ ਸਿੰਘ ਗਦਾਈਆਂ,ਗੁਰਵਿੰਦਰ ਸਿੰਘ ਵਿਰਕ,ਇੰਦਰਜੀਤ ਸਿੰਘ ਮਿੱਠੂ ਅਲੋਹਰਾ,ਕੁਲਦੀਪ ਸੁੱਖੇਵਾਲ,ਇੰਦਰਪ੍ਰੀਤ ਸੁੱਖੇਵਾਲ,ਕੁਲਵਿੰਦਰ ਕੋਰ,ਬੁੱਧ ਸਿੰਘ,ਮਾਸਟਰ ਕਰਨੈਲ ਸਿੰਘ,ਕਰਮ ਸਿੰਘ ਸਕੋਹਾ,ਜੱਗਾ ਸਿੰਘ ਚੱਠੇ,ਦਿਲਵਰ ਸਿੰਘ ਕਨਸੁਹਾ ਖੁਰਦ,ਗੁਰਜੀਤ ਸਿੰਘ ਫਤਹਿਪੁਰ,ਹਿਮਾਂਸ਼ੂ,ਗੁਪਤਾ ਸਿੰਘ ਖਨੌੜਾ,ਗੁਰਮੀਤ ਸਿੰਘ ਤੂੰਗਾ,ਯਾਦਵਿੰਦਰ ਸਿੰਘ ਨੰਬਰਦਾਰ ਸੋਜਾਂ,ਡਾਕਟਰ ਸੱਤਪਾਲ ਤੋ ਇਲਾਵਾ ਵੱਡੀ ਗਿਣਤੀ ਚ ਆਗੂ ਤੇ ਵਰਕਰ ਹਾਜ਼ਰ ਸਨ

Related Post