post

Jasbeer Singh

(Chief Editor)

Punjab

ਪੁਲਸ ਨੇ ਹਿੰਦੂ ਆਗੂ ਚੇਤਨਾ ਬਵੇਜਾ ਖਿਲਾਫ਼ ਔਰਤ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਮਾਮਲੇ `ਚ ਕੀਤਾ ਮੁਕੱਦਮਾ ਦਰਜ

post-img

ਪੁਲਸ ਨੇ ਹਿੰਦੂ ਆਗੂ ਚੇਤਨਾ ਬਵੇਜਾ ਖਿਲਾਫ਼ ਔਰਤ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਮਾਮਲੇ `ਚ ਕੀਤਾ ਮੁਕੱਦਮਾ ਦਰਜ ਪੁਲਸ ਨੇ ਹਿੰਦੂ ਆਗੂ ਚੇਤਨਾ ਬਵੇਜਾ ਫੁਰਰ ; ਭਾਲ ਜਾਰੀ ਲੁਧਿਆਣਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਹਿੰਦੂ ਆਗੂ ਚੇਤਨ ਬਵੇਜਾ ਖਿਲਾਫ਼ ਉਸੇ ਦੇ ਦਫ਼ਤਰ ਦੀ ਔਰਤ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਮਾਮਲੇ `ਚ ਮੁਕੱਦਮਾ ਦਰਜ ਕੀਤਾ ਹੈ। ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੂੰ ਸਿ਼ਕਾਇਤ ਦਿੰਦਿਆਂ ਔਰਤ ਨੇ ਦੱਸਿਆ ਕਿ ਉਹ ਚੰਡੀਗੜ੍ਹ ਰੋਡ ਸਥਿਤ 32 ਸੈਕਟਰ ਦੇ ਰਹਿਣ ਵਾਲੇ ਚੇਤਨ ਬਵੇਜਾ ਦੇ ਚੀਮਾ ਚੌਕ ਵਾਲੇ ਦਫਤਰ `ਚ ਕੰਮ ਕਰਦੀ ਸੀ ਤੇ ਕੁਝ ਸਮਾਂ ਪਹਿਲਾਂ ਚੇਤਨ ਬਵੇਜਾ ਨੇ ਉਸਨੂੰ ਨਸ਼ੀਲੀ ਕੋਲਡ ਡ੍ਰਿੰਕ ਪਿਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਬਾਅਦ `ਚ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੀ ਇਜ਼ੱਤ ਨਾਲ ਲਗਾਤਾਰ ਖੇਡਦਾ ਰਿਹਾ। ਕੁਝ ਸਾਲ ਪਹਿਲੋਂ ਜਦੋਂ ਔਰਤ ਗਰਭਵਤੀ ਹੋ ਗਈ ਤਾਂ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਾਮਲੇ `ਚ ਔਰਤ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਰਖ਼ਾਸਤ ਦਿੱਤੀ ਤਾਂ ਮਾਮਲੇ ਦੀ ਤਫਤੀਸ਼ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਔਰਤ ਦੀ ਸਿ਼ਕਾਇਤ `ਤੇ 32 ਸੈਕਟਰ ਦੇ ਵਾਸੀ ਚੇਤਨ ਬਵੇਜਾ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 2 ਦੇ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਚੇਤਨ ਬਵੇਜਾ ਦੀ ਤਲਾਸ਼ ਜਾਰੀ ਹੈ ਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Related Post