post

Admin

(Chief Editor)

`ਆਪ` ਆਗੂ ਤਰਲੋਚਨ ਸਿੰਘ ਦੇ ਕਤਲ ਕੇਸ ਦੀ ਗੁੱਥੀ ਪੁਲਸ ਨੇ ਸੁਲਝਾਈ

post-img

`ਆਪ` ਆਗੂ ਤਰਲੋਚਨ ਸਿੰਘ ਦੇ ਕਤਲ ਕੇਸ ਦੀ ਗੁੱਥੀ ਪੁਲਸ ਨੇ ਸੁਲਝਾਈ ਖੰਨਾ : ਪੰਜਾਬ ਦੇ ਸ਼ਹਿਰ ਖੰਨਾ ਵਿਖੇ ਪੁਲਸ ਨੇ `ਆਪ` ਆਗੂ ਤਰਲੋਚਨ ਸਿੰਘ ਦੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਹੈ। ਇਸ ਮਾਮਲੇ ਵਿਚ ਪਿੰਡ ਦੇ ਹੀ ਰਹਿਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਸਾਮਣੇ ਆਈ ਹੈ। ਇਹ ਵਿਅਕਤੀ ਆੜਤ ਦਾ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 5-6 ਸਾਲ ਪਹਿਲਾਂ ਇਸ ਵਿਅਕਤੀ ਦਾ ਤਰਲੋਚਨ ਸਿੰਘ ਨਾਲ ਝਗੜਾ ਹੋਇਆ ਸੀ। ਇਸ ਝਗੜੇ `ਚ ਆੜ੍ਹਤੀ ਦੀ ਪੱਗ ਵੀ ਲਹਿ ਗਈ ਸੀ ਅਤੇ ਉਸ ਦੀ ਦਾੜ੍ਹੀ ਨੂੰ ਹੱਥ ਪਾਉਣ ਦੀ ਗੱਲ ਸਾਮਣੇ ਆਈ ਸੀ। ਇਸੇ ਰੰਜਿਸ਼ `ਚ ਇਹ ਕਤਲ ਕੀਤਾ ਗਿਆ। ਇਸ ਮਾਮਲੇ ਵਿਚ ਆਈ. ਜੀ. ਧੰਨਪ੍ਰੀਤ ਕੌਰ ਕੁਝ ਦੇਰ ਵਿਚ ਹੀ ਪ੍ਰੈੱਸ ਕਾਨਫਰੰਸ ਕਰਕੇ ਖ਼ੁਲਾਸੇ ਕਰਨਗੇ ।

Related Post

Instagram