
ਜਲਦ ਸ਼ੁਰੂ ਹੋ ਸਕਦਾ ਹੈ IPhone 16 ਡਿਸਪਲੇਅ ਪੈਨਲ ਦਾ ਪ੍ਰੋਡਕਸ਼ਨ, ਰਿਪੋਰਟ ’ਚ ਮਿਲੀ ਜਾਣਕਾਰੀ
- by Aaksh News
- May 17, 2024

ਜੇਕਰ ਅਸੀਂ ਪਲੱਸ ਮਾਡਲਾਂ ਦੀ ਗੱਲ ਕਰੀਏ ਤਾਂ ਪਲੱਸ ਮਾਡਲਾਂ ਯਾਨੀ 16 ਪਲੱਸ ਅਤੇ 16 ਪ੍ਰੋ ਮੈਕਸ ਦੀ ਮੰਗ ਸ਼ੁਰੂਆਤ 'ਚ ਹੌਲੀ ਹੋ ਸਕਦੀ ਹੈ, ਪਰ ਆਉਣ ਵਾਲੇ ਸਮੇਂ 'ਚ ਇਨ੍ਹਾਂ ਡਿਵਾਈਸਾਂ ਦੀ ਮੰਗ ਵਧ ਸਕਦੀ ਹੈ, ਕਿਉਂਕਿ ਲੋਕ ਲੰਬੀ ਬੈਟਰੀ ਲਾਈਫ ਚਾਹੁੰਦੇ ਹਨ। iPhone 16 ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਜਿਨ੍ਹਾਂ 'ਚੋਂ ਕੁਝ ਇਸ ਦੇ ਫੀਚਰਜ਼ ਬਾਰੇ ਜਾਣਕਾਰੀ ਦਿੰਦੇ ਹਨ ਜਦਕਿ ਕੁਝ ਲਾਂਚ ਅਪਡੇਟ ਦੇ ਬਾਰੇ 'ਚ ਹਨ। ਫਿਲਹਾਲ ਖਬਰ ਆ ਰਹੀ ਹੈ ਕਿ ਕੰਪਨੀ ਜਲਦ ਹੀ iPhone 16 ਡਿਸਪਲੇਅ ਦਾ ਪ੍ਰੋਡਕਸ਼ਨ ਸ਼ੁਰੂ ਕਰ ਸਕਦੀ ਹੈ। ਇੱਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਆਈਫੋਨ 16 ਦਾ ਉਤਪਾਦਨ ਜੂਨ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਕੰਪਨੀ ਦਾ ਫਲੈਗਸ਼ਿਪ ਡਿਵਾਈਸ ਹੈ, ਜਿਸ ਨੂੰ ਸਤੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਜ਼ਿਆਦਾ ਵਿਕਣਗੇ iPhone 16 ਤੇ 16 Pro ਮਾਡਲ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਲਾਈਨਅੱਪ ਵਿੱਚ ਦੋ ਮਾਡਲਾਂ ਦੀ ਜ਼ਿਆਦਾ ਮੰਗ ਹੋਵੇਗੀ। ਬਾਜ਼ਾਰ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਆਈਫੋਨ 16 ਅਤੇ 16 ਪ੍ਰੋ ਦੀ ਸ਼ੁਰੂਆਤੀ ਵਿਕਰੀ 'ਚ ਵਾਧਾ ਹੋ ਸਕਦਾ ਹੈ। ਜੇਕਰ ਅਸੀਂ ਪਲੱਸ ਮਾਡਲਾਂ ਦੀ ਗੱਲ ਕਰੀਏ ਤਾਂ ਪਲੱਸ ਮਾਡਲਾਂ ਯਾਨੀ 16 ਪਲੱਸ ਅਤੇ 16 ਪ੍ਰੋ ਮੈਕਸ ਦੀ ਮੰਗ ਸ਼ੁਰੂਆਤ 'ਚ ਹੌਲੀ ਹੋ ਸਕਦੀ ਹੈ, ਪਰ ਆਉਣ ਵਾਲੇ ਸਮੇਂ 'ਚ ਇਨ੍ਹਾਂ ਡਿਵਾਈਸਾਂ ਦੀ ਮੰਗ ਵਧ ਸਕਦੀ ਹੈ, ਕਿਉਂਕਿ ਲੋਕ ਲੰਬੀ ਬੈਟਰੀ ਲਾਈਫ ਚਾਹੁੰਦੇ ਹਨ। ਮਿਲ ਸਕਦੇ ਹਨ ਇਹ ਫੀਚਰਜ਼ ਇਹ ਡਿਵਾਈਸ ਇੱਕ ਕੈਪਚਰ ਬਟਨ ਦੇ ਨਾਲ ਆ ਸਕਦੇ ਹਨ, ਜੋ ਹੈਪਟਿਕ ਫੀਡਬੈਕ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਇਹ ਤੁਹਾਡੇ ਟੱਚ ਕਰਨ ’ਤੇ ਪ੍ਰਤੀਕਿਰਿਆ ਦਿੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਡਿਵਾਈਸਾਂ 'ਚ ਪੰਚ-ਹੋਲ ਡਿਜ਼ਾਈਨ ਵਾਲੇ ਸਾਰੇ ਮਾਡਲਾਂ 'ਚ USB ਟਾਈਪ-ਸੀ ਪੋਰਟ ਪਾਇਆ ਜਾ ਸਕਦਾ ਹੈ। ਡਿਸਪਲੇਅ ਦੀ ਗੱਲ ਕਰੀਏ ਤਾਂ ਆਈਫੋਨ 16 ਅਤੇ ਆਈਫੋਨ 16 ਪਲੱਸ ਵਿੱਚ ਪੁਰਾਣੇ ਮਾਡਲਾਂ ਵਾਂਗ ਹੀ 6.1-ਇੰਚ ਅਤੇ 6.7-ਇੰਚ ਦੀ ਸਕ੍ਰੀਨ ਹੋਵੇਗੀ। ਆਈਫੋਨ 16 ਪ੍ਰੋ ਵਿੱਚ ਇੱਕ ਵੱਡੀ 6.3-ਇੰਚ ਦੀ ਡਿਸਪਲੇਅ ਹੋਵੇਗੀ, ਜਦੋਂ ਕਿ ਆਈਫੋਨ 16 ਪ੍ਰੋ ਮੈਕਸ ਵਿੱਚ ਇੱਕ ਵੱਡੀ 6.9-ਇੰਚ ਦੀ ਸਕ੍ਰੀਨ ਹੋ ਸਕਦੀ ਹੈ।