post

Jasbeer Singh

(Chief Editor)

Latest update

ਪੰਜਾਬ ਸਰਕਾਰ ਕੀਤਾ ਪਨਸਪ ਦੇ ਡੀ. ਐਮ. ਤੇ ਏ. ਜੀ. ਐਮ. ਜਗਨਦੀਪ ਸਿੰਘ ਢਿੱਲੋ ਨੂੰ ਸਸਪੈਂਡ

post-img

ਪੰਜਾਬ ਸਰਕਾਰ ਕੀਤਾ ਪਨਸਪ ਦੇ ਡੀ. ਐਮ. ਤੇ ਏ. ਜੀ. ਐਮ. ਜਗਨਦੀਪ ਸਿੰਘ ਢਿੱਲੋ ਨੂੰ ਸਸਪੈਂਡ ਚੰਡੀਗੜ੍ਹ : ਪੰਜਾਬ ਦੇ ਫੂਡ ਸਪਲਾਈ ਵਿਭਾਗ ਦੇ ਟੈਂਡਰ ਘਟਾਲੇ ਮੁੱਖ ਸੂਤਰਧਾਰ ਸਮਝੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜਿਸ ਨੂੰ ਵਿਜੀਲੈਂਸ ਬਿਊਰੋ ਵੱਲੋਂ ਗਿਰਫਤਾਰ ਕੀਤਾ ਗਿਆ ਸੀ ਤੇ ਇਸੇ ਮਾਮਲੇ ਵਿੱਚ ਹੀ ਨਾਮਜਦ ਪਨਸਪ ਦੇ ਡੀ. ਐਮ. ਤੇ ਏ. ਜੀ. ਐਮ. ਜਗਨਦੀਪ ਸਿੰਘ ਢਿੱਲੋ ਨੂੰ ਪੰਜਾਬ ਸਰਕਾਰ ਵੱਲੋਂ ਆਖਰ ਸਸਪੈਂਡ ਕਰ ਦਿੱਤਾ ਗਿਆ ਹੈ । ਦੱਸਣ ਯੋਗ ਹੈ ਕਿ ਪਨਸੱਪ ਦੇ ਜਗਨਦੀਪ ਢਿੱਲੋ ਨੂੰ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਵਿਰੁੱਧ ਟੈਂਡਰ ਘਟਾਲੇ ਵਿੱਚ ਭਾਵੇਂ ਨਾਮਜਦ ਕਰ ਲਿਆ ਗਿਆ ਸੀ ਪਰ ਜਗਨਦੀਪ ਢਿੱਲੋ ਨੇ ਸੱਤਾਧਾਰੀ ਧਰ ਦੇ ਕਈ ਆਗੂਆਂ ਦੀ ਸਿਆਸੀ ਪਨਾਹ ਲੈ ਕੇ ਜਿੱਥੇ ਵਿਜੀਲੈਂਸ ਬਿਊਰੋ ਨਾਲ ਲੁਕਨ ਖੇਡ ਹੀ ਨਹੀਂ ਖੇਡੀ ਸਗੋਂ ਅਦਾਲਤ ਨੂੰ ਵੀ ਗੁਮਰਾਹ ਕਰਕੇ ਪਨਸਪ ਦੀ ਤੱਤਕਾਲੀ ਐਮਡੀ ਤੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਵਿਭਾਗ ਵਿੱਚ ਨੌਕਰੀ ਕਰ ਰਿਹਾ ਸੀ ਤੇ ਸੰਗੀਨ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਪੂਰੀ ਤਨਖਾਹ ਲੈ ਰਿਹਾ ਸੀ । ਜਿਉਂ ਹੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਮੁਕਦਮੇ ਚ ਜਮਾਨਤ ਦੇ ਵਿੱਚ ਆਉਣ ਤੋਂ ਬਾਅਦ ਈਡੀ ਵੱਲੋਂ ਗਿਰਫਤਾਰ ਕੀਤਾ ਗਿਆ। ਤਾਂ ਵਿਜੀਲੈਂਸ ਬਿਊਰੋ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ । ਅਖੀਰ ਸੁਪਰੀਮ ਕੋਰਟ ਚੋਂ ਜਗਨਦੀਪ ਢਿੱਲੋਂ ਦੀ ਜਮਾਨਤ ਅਰਜੀ ਖਾਰਜ ਕਰ ਦਿੱਤੀ ਗਈ ਜਿਸ ਕਾਰਨ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਲਗਾਤਾਰ ਪਨਸਪ ਦੇ ਦਫਤਰ ਚ ਛਾਪੇਮਾਰੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਗਨਦੀਪ ਢਿੱਲੋ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

Related Post