post

Jasbeer Singh

(Chief Editor)

Punjab

ਫਰੀਦਕੋਟ ਵਿਖੇ ਗੁਰਪ੍ਰੀਤ ਕਤਲ ਦੀ ਜਿੰਮੇਵਾਰੀ ਵਿਦੇਸ਼ ਬੈਠੇ ਅਰਸ਼ ਡੱਲਾ ਨੇ ਲਈ

post-img

ਫਰੀਦਕੋਟ ਵਿਖੇ ਗੁਰਪ੍ਰੀਤ ਕਤਲ ਦੀ ਜਿੰਮੇਵਾਰੀ ਵਿਦੇਸ਼ ਬੈਠੇ ਅਰਸ਼ ਡੱਲਾ ਨੇ ਲਈ ਫਰੀਦਕੋਟ : ਪੰਜਾਬ ਦੇ ਸ਼ਹਿਰ ਫਰੀਦਕੋਟ ਵਿਖੇ ਗੁਰਪ੍ਰੀਤ ਸਿੰਘ ਨਾਮੀ ਵਿਅਕਤੀ ਹੋਈ ਹੱਤਿਆ ਦੇ ਮਾਮਲੇ ਵਿਚ ਅੱਜ ਉਸ ਸਮੇਂ ਇਕ ਨਵਾਂ ਮੋੜ ਆਇਆ ਜਦੋਂ ਵਿਦੇਸ਼ ਬੈਠੇ ਅਰਸ਼ ਡੱਲਾ ਨੇ ਇਕ ਆਡੀਓ ਜਾਰੀ ਕਰਕੇ ਕਤਲ ਦੀ ਜਿੰਮਵਾਰੀ ਲਈ ਤੇ ਇਹ ਵੀ ਦੱਸਿਆ ਕਿ ਆਖਰ ਗੁਰਪ੍ਰੀਤ ਸਿੰਘ ਦਾ ਕਤਲ ਕੀਤੇ ਜਾਣ ਦਾ ਕਾਰਨ ਕੀ ਸੀ। ਆਡੀਓ ਵਿੱਚ ਉਹ ਕਹਿ ਰਿਹਾ ਕਿ ਗੁਰਪ੍ਰੀਤ ਸਿੰਘ ਦੀਆਂ ਸਾਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਉਹ ਔਰਤਾਂ ਦੀਆਂ ਫੋਟੋਆਂ ਨਾਲ ਛੇੜਛਾੜ (ਐਡੀਟ) ਕਰਕੇ ਵਾਇਰਲ ਕਰਦਾ ਹੈ, ਜਦੋਂ ਅਸੀਂ ਇਸ ਦਾ ਫੇਸਬੁੱਕ ਖਾਤਾ ਚੈੱਕ ਕੀਤਾ ਤਾਂ ਇਸਨੇ ਫੋਟੋਆਂ ਦਾ ਐਡੀਟ ਕਰਕੇ ਪਾਈਆਂ ਹੋਈਆਂ ਸਨ, ਇਸ ਤੋਂ ਇਲਾਵਾ ਇਹ ਸਿੱਖ ਆਗੂਆਂ ਬਾਰੇ ਵੀ ਗਲਤ ਲਿਖਕੇ ਪਾ ਰਿਹਾ ਸੀ। ਆਡੀਓ ਵਿੱਚ ਅਰਸ਼ ਡੱਲਾ ਨੇ ਕਿਹਾ ਕਿ ਜਦੋਂ ਮੈਂ ਇਸਨੂੰ ਫੋਨ ਕੀਤਾ ਤੇ ਕਿਹਾ ਵੀਰ ਤੂੰ ਔਰਤਾਂ ਦੀਆਂ ਫੋਟੋਆਂ ਨਾਲ ਛੇੜਛਾੜ ਕਰਕੇ ਨਾ ਪਾ ਤਾਂ ਗੁਰਪ੍ਰੀਤ ਸਿੰਘ ਮੈਨੂੰ ਗਾਲ੍ਹਾਂ ਕੱਢਣ ਲੱਗ ਗਿਆ, ਜਿਸ ਤੋਂ ਬਾਅਦ ਮੈਂ ਕਿਹਾ ਕਿ ਹੁਣ ਤਾਂ ਤੈਨੂੰ ਮਾਰਕੇ ਹੀ ਹਟਾਂਗੇ। ਮੈਨੂੰ ਅੱਗੋ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਕਰਨਾ ਕਰ ਲੈ ਤੇ ਫਿਰ ਫੋਨ ਕੱਟ ਦਿੱਤਾ। ਆਡੀਓ ਵਿੱਚ ਉਸਨੇ ਕਿਹਾ ਕਿ ਅਸੀਂ ਉਹ ਹਰ ਇੱਕ ਬੰਦੇ ਨੂੰ ਮਾਰ ਦੇਵਾਂਗੇ ਜੋ ਸਿੱਖ ਕੌਂਮ ਨੂੰ ਬਦਨਾਮ ਕਰ ਰਿਹਾ ਤੇ ਗਲਤ ਪ੍ਰਚਾਰ ਕਰ ਰਿਹਾ ਹੈ।ਇਸ ਤੋਂ ਇਲਾਵਾ ਆਡੀਓ ਵਿੱਚ ਗੈਂਗਸਟਰ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਵੀ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਗਲਤ ਵੀਡੀਓ ਬਣਾਉਣੀ ਬੰਦ ਕਰ ਦੇਣ ਨਹੀਂ ਤਾਂ ਅਸੀਂ ਉਹਨਾਂ ਦੇ ਪਰਿਵਾਰ ਅਤੇ ਬੱਚੇ ਮਾਰ ਦੇਵਾਂਗੇ। ਹਾਲਾਂਕਿ ਪੀਟੀਸੀ ਨਿਊਜ਼ ਇਸ ਆਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ, ਇਹ ਸਿਰਫ਼ ਵਾਇਰਲ ਹੋ ਰਹੀ ਹੈ।

Related Post