

ਸੱਪ ਨੇ ਬੱਚੇ ਨੂੰ ਡੰਗਿਆ ਲੁਧਿਆਣਾ, 9 ਜੁਲਾਈ : ਪੰਜਾਬ ਦੇ ਹੋਜਰੀ ਦੇ ਕਾਰੋਬਾਰ ਲਈ ਪ੍ਰਸਿੱਧ ਸ਼ਹਿਰ ਲੁਧਿਆਣਾ `ਚ ਰਾਹੋਂ ਰੋਡ ਨੇੜੇ ਪਿੰਡ ਚੂੜਵਾਲ `ਚ ਸਰਕਾਰ ਸਕੂਲ ਦੇ ਦੂਜੀ ਜਮਾਤ ਦੇ ਬੱਚੇ ਰਣਵੀਰ 7 ਸਾਲ ਨੂੰ ਸੱਪ ਨੇ ਡੰਗ ਮਾਰ ਦਿੱਤਾ, ਜਿਸ ਤੋਂ ਬਾਅਦ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਬੱਚੇ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸੋਮਵਾਰ ਰਾਤ ਨੂੰ ਵਿਹੜੇ `ਚ ਖੇਡ ਰਿਹਾ ਸੀ ਤਾਂ ਅਚਾਨਕ ਹੀ ਹਨ੍ਹੇਰੇ `ਚ ਉਸ ਨੂੰ ਇਕ ਸੱਪ ਨੇ ਡੰਗ ਮਾਰ ਦਿੱਤਾ। ਬੱਚੇ ਦੇ ਰੋਣ ਅਤੇ ਰੌਲਾ ਪਾਉਣ `ਤੇ ਜਿਵੇਂ ਹੀ ਉਹ ਪਹੁੰਚੇ ਤਾਂ ਸੱਪ ਨਾਲੀ ਦੇ ਰਸਤਿਓਂ ਬਾਹਰ ਨਿਕਲ ਗਿਆ।