
ਨਿਰਪੱਖ ਪਾਰਦਰਸ਼ੀ ਵਧੀਆ ਸੇਵਾਵਾਂ ਬਦਲੇ ਇੰਪਰੂਵਮੈਂਟ ਟਰੱਸਟ ਚੈਅਰਮੈਨ ਮੇਘਚੰਦ ਸ਼ੇਰਮਾਜਰਾ ਦਾ ਸੋਸਾਇਟੀ ਨੇ ਕੀਤਾ ਵਿਸ਼ੇਸ਼ ਸ

ਨਿਰਪੱਖ ਪਾਰਦਰਸ਼ੀ ਵਧੀਆ ਸੇਵਾਵਾਂ ਬਦਲੇ ਇੰਪਰੂਵਮੈਂਟ ਟਰੱਸਟ ਚੈਅਰਮੈਨ ਮੇਘਚੰਦ ਸ਼ੇਰਮਾਜਰਾ ਦਾ ਸੋਸਾਇਟੀ ਨੇ ਕੀਤਾ ਵਿਸ਼ੇਸ਼ ਸਨਮਾਨ ਪਟਿਆਲਾ:- ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਵਜੋਂ ਨਿਰਪੱਖ ਪਾਰਦਰਸ਼ੀ ਵਧੀਆ ਸੇਵਾਵਾਂ ਨਿਭਾਉਣ ਤੇ ਮੰਦਿਰ ਬੈਲ ਵਾਲੇ ਬਾਬਾ ਜੀ ਸੋਸਾਇਟੀ ਵੱਲੋਂ ਪ੍ਰਧਾਨ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਚੈਅਰਮੈਨ ਮੇਘਚੰਦ ਸ਼ੇਰਮਾਜਰਾ ਦਾ ਫੁੱਲਾਂ ਦਾ ਬੁਕਾ ਅਤੇ ਸਿਰੋਪੇ ਭੇਂਟ ਕਰ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਤੇ ਸੋਸਾਇਟੀ ਵੱਲੋਂ ਹਾਜਰ ਵਿਅਕਤੀਆਂ ਨੂੰ ਮਠਿਆਈ ਵੀ ਵੰਡੀ ਗਈ। ਇਸ ਦੌਰਾਨ ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਦੀ ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਵਜੋਂ ਜਦੋਂ ਦੀ ਨਿਯੁਕਤੀ ਹੋਈ ਉਦੋਂ ਤੋਂ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਮੇਘਚੰਦ ਸ਼ੇਰਮਾਜਰਾ ਲੋਕਾਂ ਨੂੰ ਆਪਣੀ ਸੇਵਾਵਾਂ ਦੇ ਰਹੇ ਹਨ। ਸਮਾਜ ਸੇਵਾ ਖੇਤਰ ਦੀ ਜੇਕਰ ਗਲ ਕਰੀਏ ਤਾਂ ਪਾਰਟੀ ਤੋਂ ਉੱਪਰ ਉੱਠ ਕੇ ਮੇਘਚੰਦ ਸ਼ੇਰਮਾਜਰਾ ਲੋਕਾਂ ਦੇ ਦੁੱਖ ਸੁੱਖ ਵਿੱਚ ਆਪਣੀ ਸ਼ਮੂਲਿਅਤ ਦਰਜ ਕਰਵਾਉਣ ਵਿੱਚ ਵੀ ਪਿੱਛੇ ਨਹੀਂ ਹਨ। ਇਸ ਤੋਂ ਇਲਾਵਾ ਸਮਾਜਿਕ, ਧਾਰਮਿਕ ਸੇਵਾ ਕਾਰਜਾਂ ਵਿੱਚ ਵੀ ਸਮੇਂ-ਸਮੇਂ ਅਨੁਸਾਰ ਇਨ੍ਹਾਂ ਦਾ ਯੋਗਦਾਨ ਸ਼ਲਾਘਾ ਯੋਗ ਹੈ, ਇਸ ਲਈ ਅਜਿਹੇ ਸਚਾਈ ਦੇ ਮਾਰਗ ਤੇ ਚਲਣ ਵਾਲੀਆਂ ਅਹਿਮ ਸ਼ਖਸ਼ੀਅਤਾਂ ਸਮਾਜ ਲਈ ਪ੍ਰੇਰਣਾ ਸਰੋਤ ਹੁੰਦੀਆਂ ਹਨ, ਜਿਨ੍ਹਾਂ ਦਾ ਪਹਿਲ ਦੇ ਆਧਾਰ ਤੇ ਵਿਸ਼ੇਸ਼ ਸਨਮਾਨ ਕਰਨਾ ਸਾਡਾ ਫਰਜ ਬਣਦਾ ਹੈ । ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਮੇਘਚੰਦ ਸ਼ਰਮਾ ਨੇ ਕਿਹਾ ਕਿ ਮੰਦਿਰ ਬੈਲ ਵਾਲੇ ਬਾਬਾ ਜੀ ਸੋਸਾਇਟੀ ਸੰਸਥਾ ਧਾਰਮਿਕ ਅਤੇ ਸਮਾਜਿਕ ਸੇਵਾ ਕਾਰਜ ਕਰ ਰਹੀ ਹੈ, ਅਜਿਹੇ ਕਾਰਜ ਕਰਨ ਵਾਲਿਆਂ ਨੂੰ ਸਮਾਜ ਵੀ ਸਨਮਾਨ ਦੀ ਨਜ਼ਰ ਵੇਖਦਾ ਹੈ, ਇਸ ਲਈ ਸਾਨੂੰ ਜਿੱਥੋਂ ਵੀ ਧਰਮ ਹਿੱਤ ਸਮਾਜ ਹਿੱਤ ਸੇਵਾ ਕਰਨ ਦੀ ਪ੍ਰੇਰਣਾ ਮਿਲਣੀ ਹੋਵੇ ਉੱਥੇ ਸਾਨੂੰ ਜਰੂਰ ਜੁੜਨਾ ਚਾਹੀਦਾ ਹੈ । ਇਸ ਮੌਕੇ ਤੇ ਸੋਸਾਇਟੀ ਦੇ ਜਨਰਲ ਸਕੱਤਰ ਹੰਸ ਰਾਜ ਸ਼ਰਮਾ, ਬਲਬੀਰ ਸਿੰਘ, ਚਰਨਜੀਤ ਸਿੰਘ, ਰਿਤੇਸ਼ ਗੁਪਤਾ, ਚਰਨਦਾਸ, ਅਕਾਸ਼, ਹਰਬੰਸ ਸਿੰਘ ਫੌਜੀ, ਚੰਦਰੇਸ਼ ਯਾਦਵ, ਮਨੀਸ਼ ਬਾਲੂ ਆਦਿ ਹਾਜਰ ਸਨ ।