
ਅਮਰੀਕਾ ਦੀ ਧਰਤੀ ਉੱਪਰ ਕਾਂਗਰਸ ਦੇ ਵੱਡੇ ਆਗੂ ਵੱਲੋਂ ਦਿੱਤੇ ਬਿਆਨ ਨੂੰ ਨਾ ਤਾਂ ਨਜ਼ਰ ਅੰਦਾਜ਼ ਤੇ ਨਾ ਹੀ ਰੱਦ ਕੀਤਾ ਜਾ ਸਕ
- by Jasbeer Singh
- September 13, 2024

ਅਮਰੀਕਾ ਦੀ ਧਰਤੀ ਉੱਪਰ ਕਾਂਗਰਸ ਦੇ ਵੱਡੇ ਆਗੂ ਵੱਲੋਂ ਦਿੱਤੇ ਬਿਆਨ ਨੂੰ ਨਾ ਤਾਂ ਨਜ਼ਰ ਅੰਦਾਜ਼ ਤੇ ਨਾ ਹੀ ਰੱਦ ਕੀਤਾ ਜਾ ਸਕਦਾ ਹੈ : ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ : ਭਾਰਤ ਦੇਸ਼ ਦੀ ਇਤਿਹਾਸਕ ਸਿਆਸੀ ਪਾਰਟੀਆਂ ਵਿਚੋਂ ਇਕ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੇ ਬਿਆਨ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਅਮਰੀਕਾ ਦੀ ਧਰਤੀ ਉੱਪਰ ਕਾਂਗਰਸ ਦੇ ਵੱਡੇ ਆਗੂ ਵੱਲੋਂ ਦਿੱਤੇ ਬਿਆਨ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਤੇ ਨਾ ਹੀ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ।ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ ਹਕੂਕ, ਰਾਜਨੀਤਿਕ ਤੇ ਆਰਥਿਕ ਅਧਿਕਾਰ ਹਮੇਸ਼ਾ ਕੁਚਲੇ ਗਏ ਹਨ, ਜਦੋਂ ਅਸੀਂ 1947 ਤੋਂ ਬਾਅਦ ਦਾ ਇਤਿਹਾਸ ਪੜਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸਿੱਖਾਂ ਨੇ ਭਾਰਤ ਦੇ ਨੇਤਾਵਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਨੂੰ ਚੇਤੇ ਕਰਾਉਂਦੇ ਇਹੋ ਆਖਿਆ ਸਾਨੂੰ ਭਾਰਤ ਦੇ ਅੰਦਰ ਇੱਕ ਐਸਾ ਖਿੱਤਾ ਚਾਹੀਦਾ ਜਿਹਦੇ ਵਿੱਚ ਸਾਡੇ ਧਾਰਮਿਕ ਹੱਕ ਸੁਰੱਖਿਤ ਰਹਿਣ ਅਤੇ ਪੰਜਾਬੀ ਸੂਬੇ ਦੀ ਮੰਗ ਕੀਤੀ।ਪਾਣੀ ਦੇ ਹੱਕ ਦੀ ਗੱਲ ਕੀਤੀ, ਭਾਸ਼ਾ ਦੀ ਗੱਲ ਕੀਤੀ ਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਭਾਰਤ ਵਿੱਚ ਸਿੱਖਾਂ ਦੇ ਖਿਲਾਫ ਅਜਿਹਾ ਵਿਰਤਾਂਤ ਸਿਰਜਿਆ, ਜਿਸ ਦਾ ਨਤੀਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ। 1984 ਦੇ ਵਿੱਚ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਸ਼ਿਕਾਰ ਕੀਤਾ, ਪਰ ਅੱਜ ਤੱਕ ਸਿੱਖਾਂ ਨੂੰ ਉਸ ਮਾਮਲੇ ਵਿੱਚ ਇਨਸਾਫ ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਿੱਖਾਂ ਦੇ ਖਿਲਾਫ ਘਟੀਆ ਵਿਰਤਾਂਤ ਸਰਕਾਰੀ ਸਰਪ੍ਰਸਤੀ ਵਿੱਚ ਸਿਰਜੇ ਜਾ ਰਹੇ ਹਨ, ਕਿਤੇ ਜੋਧਪੁਰ ਦੇ ਵਿੱਚ ਜੁਡੀਸਰੀ ਦੇ ਇਮਤਿਹਾਨ ਦੇ ਵਿੱਚ ਸਿੱਖ ਲੜਕਾ-ਲੜਕੀ ਨੂੰ ਇਮਤਿਹਾਨ ਦੇ ਵਿੱਚ ਕਕਾਰ ਲਾਹ ਕੇ ਬੈਠਣ ਦਾ ਆਦੇਸ਼ ਜਾਰੀ ਕੀਤਾ ਜਾਂਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਗੰਗਾ ਨਗਰ ਦੇ ਵਿੱਚ ਚੋਣ ਅਧਿਕਾਰੀਆਂ ਨੇ ਇਹ ਹਦਾਇਤ ਕੀਤੀ ਕਿ ਕੋਈ ਵੀ ਸਿੱਖ ਕਕਾਰ ਪਾ ਕੇ ਵੋਟ ਨਹੀਂ ਪਾ ਸਕਦਾ। ਸਿੰਘ ਸਾਹਿਬ ਨੇ ਕਿਹਾ ਕਿ ਅਜਿਹੇ ਘਟਨਾਵਾਂ ਕਾਂਗਰਸ ਆਗੂ ਦੇ ਬਿਆਨ ਨੂੰ ਜਿੱਥੇ ਪੁਖਤਾ ਕਰਦੀਆਂ ਹਨ ਉਥੇ ਹੀ ਸਿੱਖਾਂ ਅੰਦਰ ਬੇਗਾਨਗੀ ਦਾ ਅਹਿਸਾਸ ਪੈਦਾ ਕਰਦੀ ਹੈ।ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੇ ਕਦੇ ਵੀ ਜ਼ੁਲਮੀ ਰਾਜ ਅੱਗੇ ਸਿਰ ਨਹੀਂ ਝੁਕਾਇਆ, ਇਹੋ ਕਾਰਨ ਹੈ ਕਿ ਬਾਬਰ ਦੇ ਰਾਜ ਤੋਂ ਲੈ ਕੇ ਦਿੱਲੀ ਦੇ ਤਖਤ ਤੱਕ ਤੇ ਹੁਕਮਰਾਨਾਂ ਦੀਆਂ ਅੱਖਾਂ ਦੇ ਵਿੱਚ ਸਿੱਖ ਹਮੇਸ਼ਾ ਰੜਕਦੇ ਰਹੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.