
ਟਰੈਕਟਰ ਤਿਰੰਗਾਂ ਮਾਰਚ ਦੀ ਕੜਕਦੀ ਧੁੱਪ ਤੇ ਕੰਮ ਦੇ ਸਮੇਂ ਵਿਚ ਰਿਹਾ ਪੂਰੀ ਤਰ੍ਹਾਂ ਸਫਲ : ਹਰਪਾਲਪੁਰ
- by Jasbeer Singh
- June 2, 2025

ਟਰੈਕਟਰ ਤਿਰੰਗਾਂ ਮਾਰਚ ਦੀ ਕੜਕਦੀ ਧੁੱਪ ਤੇ ਕੰਮ ਦੇ ਸਮੇਂ ਵਿਚ ਰਿਹਾ ਪੂਰੀ ਤਰ੍ਹਾਂ ਸਫਲ : ਹਰਪਾਲਪੁਰ - ਮਾਰਚ ਲਈ ਲੋਕਾਂ ਦਾ ਕੀਤਾ ਧੰਨਵਾਦ ਪਟਿਆਲਾ, 2 ਜੂਨ : ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਤੇ ਭਾਜਪਾ ਦੇ ਮੈਂਬਰਸ਼ਿਪ ਇੰਚਾਰਜ ਹਲਕਾ ਘਨੌਰ ਹਰਵਿੰਦਰ ਸਿੰਘ ਹਰਪਾਲ ਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਪਹਿਲਗਾਮ ਵਿਚ ਵਾਪਰੇ ਘਟਨਾਕ੍ਰਮ ਤੇ ਭਾਰਤੀ ਫੌਜੀਆ ਨੇ ਕੀਤੇ ਐਕਸਨ ਸੰਧੂਰ ਦੇ ਸਫਲਤਾਪੂਰਵਕ ਨਤੀਜੇ ਵਜੋਂ ਪਾਕਿਸਤਾਨੀ ਸੈਨਿਕਾਂ ਦੇ ਤੇ ਅੱਤਵਾਦੀ ਸ਼ਕਤੀਆਂ ਦੇ ਦੰਦ ਖੱਟੇ ਕਰਨ ਲਈ ਭਾਰਤੀ ਸੈਨਿਕਾਂ ਨੂੰ ਹੌਸਲਾ ਤੇ ਸਮਰਥਨ ਦੇਣ ਲਈ ਹਲਕਾ ਘਨੌਰ ਤੋਂ ਕਿਸਾਨ ਟਰੈਕਟਰ ਤਰੰਗਾਂ ਮਾਰਚ ਕੱਢਿਆ ਗਿਆ ਸੀ ਜੋ ਕਿਸਾਨਾਂ ਦੇ ਸੌਣੀ ਸੀਜ਼ਨ ਦੇ ਕੰਮ ਦੇ ਸਮੇਂ ਚ ਤੇ ਕੜਕਦੀ ਧੁੱਪ ਦੇ ਬਾਵਜੂਦ ਵੀ ਸਫਲਤਾਪੂਰਵਕ ਕਾਮਯਾਬ ਹੋਣ ਲਈ ਮਾਰਚ ਚ ਸ਼ਾਮਲ ਸਮੂਹ ਕਿਸਾਨਾਂ ਦਾ ਦਿਲ ਦੀਆਂ ਢੁੰਘਾਈਆ ਤੋ ਧੰਨਵਾਦ ਕਰਦਾ ਹਾਂ ਜਿਨਾ ਨੇ ਬਹੁਤ ਥੋੜੇ ਸਮੇਂ ਦੇ ਸੁਨੇਹੇ ਵਿੱਚ ਵੱਡੀ ਗਿਣਤੀ ਚ ਕਿਸਾਨਾਂ ਟਰੈਕਟਰਾਂ ਨੂੰ ਤਿਰੰਗੇ ਝੰਡੇ ਲਾ ਕੇ ਮਾਰਚ ਚ ਸ਼ਾਮਲ ਹੋਏ ਸਨ । ਹਰਪਾਲਪੁਰ ਨੇ ਕਿਹਾ ਕਿ ਅੱਜ ਕੱਲ ਕਿਸਾਨਾਂ ਨੂੰ ਖੇਤਾਂ ਚ ਬਹੁਤ ਜ਼ਿਆਦਾ ਕੰਮ ਦਾ ਸਮਾਂ ਹੈ ਕਿਉਂਕਿ ਝੋਨਾ ਲਗਾਉਣ ਦਾ ਸਮਾਂ ਨੇੜੇ ਹੋਣ ਕਰਕੇ ਕਿਸਾਨਾਂ ਨੇ ਵੱਟਾਂ ਪਾਉਣ ਦਾ ਕੰਮ ,ਖੇਤ ਪੱਧਰੇ ਕਰਨ ਲਈ ਕਰਾਹਾਂ ਮਾਰਨ ਦਾ ਕੰਮ ਜ਼ੋਰਾਂ ਤੇ ਹੈ ਉੱਤੋਂ ਗਰਮੀ ਦੇ ਮੌਸਮ ਚ ਕੜਕਦੀ ਧੁੱਪ ਵੀ ਅੱਗ ਨੂੰ ਮਾਤ ਪਾਉਂਦੀ ਸੀ ਇਹਨਾਂ ਸਾਰੀਆਂ ਔਕੜਾਂ ਨਾਲ ਜੂਝਦਿਆਂ ਹਲਕਾ ਘਨੌਰ ਦੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਨੂੰ ਤਿਰੰਗੇ ਝੰਡੇ ਲਾ ਕੇ ਪੂਰੇ ਜੋਸ਼ ਨਾਲ ਫੌਜੀ ਭਰਾਵਾਂ ਨੂੰ ਸਮਰਪਿਤ ਭਾਵਨਾ ਨਾਲ ਸਮਰਥਨ ਦੇਣ ਲਈ ਅਨਾਜ ਮੰਡੀ ਘਨੌਰ ਵਿਖੇ ਪਹੁੰਚੇ ਸਨ ਇਹ ਮਾਰਚ ਦੇਸ਼ ਤੇ ਪੰਜਾਬ ਦੇ ਕਿਸਾਨਾਂ ਦਾ ਪਹਿਲਾ ਮਾਰਚ ਸੀ ਇਸ ਮਾਰਚ ਨੇ ਸਮੂਹ ਕਿਸਾਨਾਂ ਦੀ ਅਗਵਾਈ ਕਰਦੇ ਹੋਏ ਫੌਜੀ ਭਰਾਵਾਂ ਨੂੰ ਸਮਰਥਨ ਦਿੱਤਾ ਹੈ ਮੈ ਆਪਣੇ ਵੱਲੋਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਮੁੱਚੇ ਕਿਸਾਨਾਂ ਦਾ ਧੰਨਵਾਦ ਕਰਦਾ ਹਾਂ।