ਪਤਨੀ ਨੇ ਮਾਰਿਆ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਬਰਨਾਲਾ, 8 ਜੁਲਾਈ : ਹੰਡਿਆਇਆ-ਬਰਨਾਲਾ ਬਾਈਪਾਸ, ਮੋਗਾ ਸਲਿੱਪ ਰੋਡ ’ਤੇ ਇਕ ਅਲਟੋ ਕਾਰ ਨੰਬਰੀ ਪੀਬੀ-11ਐੱਫ਼-1820 ਨੂੰ ਅੱਗ ਲੱਗਣ ਕਾਰਨ ਉਸ ’ਚ ਸਵਾਰ ਕਾਰ ਚਾਲਕ ਹਰਚਰਨ ਸਿੰਘ ਉਰਫ਼ ਜਗਤਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਦਰਾਜ ਦੀ ਸਮੇਤ ਕਾਰ ਸੜ੍ਹ ਜਾਣ ਕਾਰਨ ਮੌਤ ਹੋ ਗਈ ਸੀ ਦੇ ਵਿਚ ਖੁਲਾਸਾ ਹੋਇਆ ਹੈ ਕਿ ਮੌਤ ਦੇ ਘਾਟ ਉਤਰੇ ਵਿਅਕਤੀ ਨੂੰ ਉਸਦੀ ਪਤਨੀ ਵਲੋਂ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਜਿਲ੍ਹਾ ਪੁਲਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬੀਤੀ 16 ਜੂਨ ਨੂੰ ਇਕ ਅਲਟੋ ਕਾਰ ਵਿਚ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਕੇ ਇਕ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿਚ ਪੁਲਸ ਨੇ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ ਤੇ ਮ੍ਰਿਤਕ ਦੀ ਪਤਨੀ ਸਣੇ 3 ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ ਕਤਲ ਤੇ ਹੋਰ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨੇ ਅੱਗੇ ਦੱਸਿਆ ਕਿ ਪੁਲਸ ਵਲੋਂ ਡੂੰਘਾਈ ਨਾਲ ਕੀਤੀ ਪੜ੍ਹਤਾਲ ਦੌਰਾਨ ਸਾਹਮਣੇ ਆਇਆ ਕਿ ਹਰਚਰਨ ਸਿੰਘ ਦੀ ਮੌਤ ਕੁਦਰਤੀ ਤੇ ਅਚਾਨਕ ਨਹੀਂ ਹੋਈ ਸੀ ਬਲਕਿ ਬੀਤੀ 16 ਜੂਨ ਨੂੰ ਸਵੇਰੇ ਕਰੀਬ 11 ਵਜੇ ਹਰਚਰਨ ਸਿੰਘ ਨੂੰ ਉਸਦੀ ਪਤਨੀ ਸੁਖਜੀਤ ਕੌਰ ਪੁੱਤਰੀ ਜਗਜੀਤ ਸਿੰਘ ਵਾਸੀ ਸੰਦਲੀ ਪੱਤੀ ਮਹਿਰਾਜ ਨੇ ਆਪਣੇ ਦੋਸਤਾਂ ਹਰਦੀਪ ਸਿੰਘ ਵਾਸੀ ਮਹਿਰਾਜ ਬਠਿੰਡਾ ਹਾਲ ਅਬਾਦ ਰਾਮਪੁਰਾ ਤੇ ਸੁਖਦੀਪ ਸਿੰਘ ਵਾਸੀ ਪਿੰਡ ਰਾਮਪੁਰਾ ਜ਼ਿਲ੍ਹਾ ਬਠਿੰਡਾ ਨਾਲ ਮਿਲ ਕੇ ਉਸਦੇ ਮੂੰਹ ’ਚ ਹਿੱਟ ਸਪਰੇਅ ਕਰਕੇ ਰੱਸੀ ਨਾਲ ਗਲ ਘੁੱਟ ਦਿੱਤਾ ਤੇ ਬਾਅਦ ’ਚ ਉਸਨੂੰ ਅਲਟੋ ਕਾਰ ’ਚ ਪਾ ਕੇ ਕਾਰ ਨੂੰ ਹੰਡਿਆਇਆ-ਬਰਨਾਲਾ ਬਾਈਪਾਸ, ਮੋਗਾ ਸਲਿੱਪ ਰੋਡ ’ਤੇ ਖੜ੍ਹੀ ਕਰ ਕੇ ਅੱਗ ਲਗਾ ਦਿੱਤੀ।
Related Post
Popular News
Hot Categories
Subscribe To Our Newsletter
No spam, notifications only about new products, updates.