ਅਫਰੀਕੀ ਦੇਸ਼ ਜਿੰਬਾਬਵੇ ਦੀ ਜੰਗਲੀ ਜੀਵ ਅਥਾਰਟੀ ਨੇ ਕੀਤਾ ਮਨੁੱਖੀ ਭੁੱਖ ਨੂੰ ਮਿਟਾਉਣ ਲਈ 200 ਹਾਥੀਆਂ ਨੂੰ ਮਾਰਨ ਦਾ ਫ਼
- by Jasbeer Singh
- September 18, 2024
ਅਫਰੀਕੀ ਦੇਸ਼ ਜਿੰਬਾਬਵੇ ਦੀ ਜੰਗਲੀ ਜੀਵ ਅਥਾਰਟੀ ਨੇ ਕੀਤਾ ਮਨੁੱਖੀ ਭੁੱਖ ਨੂੰ ਮਿਟਾਉਣ ਲਈ 200 ਹਾਥੀਆਂ ਨੂੰ ਮਾਰਨ ਦਾ ਫ਼ੈਸਲਾ ਨਵੀਂ ਦਿੱਲੀ : ਅਫਰੀਕੀ ਦੇਸ਼ ਜਿੰਬਾਬਵੇ ਦੀ ਜੰਗਲੀ ਜੀਵ ਅਥਾਰਟੀ ਨੇ ਮਨੁੱਖੀ ਭੁੱਖ ਨੂੰ ਮਿਟਾਉਣ ਲਈ 200 ਹਾਥੀਆਂ ਨੂੰ ਮਾਰਨ ਦਾ ਫੈਸਲਾ ਲਿਆ ਹੈ। ਅਫਰੀਕੀ ਦੇਸ਼ ਜ਼ਿੰਬਾਬਵੇ ਚਾਰ ਦਹਾਕਿਆਂ ਤੋਂ ਜਿ਼ਆਦਾ ਸਮੇਂ ਤੋਂ ਗੰਭੀਰ ਸੋਕੇ ਦੀ ਲਪੇਟ `ਚ ਹੈ। ਖਾਣ ਲਈ ਫਸਲਾਂ ਖਤਮ ਹੋ ਗਈਆਂ ਹਨ, ਖਾਣ ਲਈ ਕੁਝ ਨਹੀਂ ਬਚਿਆ ਹੈ,ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ 200 ਹਾਥੀਆਂ ਨੂੰ ਮਾਰ ਕੇ ਉਨ੍ਹਾਂ ਦੇ ਮਾਸ ਨਾਲ ਲੋਕਾਂ ਦੀ ਭੁੱਖ ਪੂਰੀ ਕੀਤੀ ਜਾਵੇਗੀ । ਅਲ ਨੀਨੋ ਕਾਰਨ ਦੱਖਣੀ ਅਫਰੀਕੀ ਦੇਸ਼ਾਂ ਵਿਚ ਇਸ ਸਮੇਂ ਸੋਕਾ ਪੈ ਰਿਹਾ ਹੈ। ਇਸ ਦੇ ਜੇਡੀਯੂ ਵਿੱਚ ਕਰੀਬ 6.80 ਕਰੋੜ ਲੋਕ ਹਨ। ਪੂਰੇ ਇਲਾਕੇ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਭਾਰੀ ਕਮੀ ਹੈ।ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਜ਼ਿੰਬਾਬਵੇ ਪਾਰਕਸ ਐਂਡ ਵਾਈਲਡਲਾਈਫ ਅਥਾਰਟੀ ਨੇ 200 ਹਾਥੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜ਼ਿੰਬਾਬਵੇ ਦੇ ਗੁਆਂਢੀ ਦੇਸ਼ ਨਾਮੀਬੀਆ ਵਿੱਚ ਵੀ ਮਨੁੱਖੀ ਭੁੱਖਮਰੀ ਕਾਰਨ 83 ਹਾਥੀਆਂ ਨੂੰ ਮਾਰਨ ਦਾ ਫੈਸਲਾ ਕੀਤਾ ਗਿਆ। ਅਸਲ ਵਿਚ, ਹਾਥੀਆਂ ਦੀ ਗਿਣਤੀ ਅਫਰੀਕਾ ਦੇ ਪੰਜ ਦੇਸ਼ਾਂ ਵਿਚ ਸਭ ਤੋਂ ਵੱਧ ਹੈ। ਇਹ ਦੇਸ਼ ਜ਼ਿੰਬਾਬਵੇ, ਜ਼ੈਂਬੀਆ, ਬੋਤਸਵਾਨਾ, ਅੰਗੋਲਾ ਅਤੇ ਨਾਮੀਬੀਆ ਹਨ। ਇਨ੍ਹਾਂ ਦੇਸ਼ਾਂ ਵਿਚ ਹਾਥੀਆਂ ਦੀ ਆਬਾਦੀ ਦੁਨੀਆ ਵਿਚ ਸਭ ਤੋਂ ਵੱਧ ਹੈ।ਚਾਰਲਸ ਡਾਰਵਿਨ ਦਾ ਇਹ ਕਥਨ `ਸਰਵਾਈਵਲ ਆਫ਼ ਦਾ ਫਿਟੇਸਟ` ਬਹੁਤ ਮਸ਼ਹੂਰ ਹੈ। ਇਹੀ ਕਾਰਨ ਹੈ ਕਿ 200 ਹਾਥੀਆਂ ਨੂੰ ਮਾਰ ਦਿੱਤਾ ਜਾਵੇਗਾ ਤਾਂ ਜੋ ਭੁੱਖਮਰੀ ਨਾਲ ਜੂਝ ਰਹੇ ਮਨੁੱਖਾਂ ਨੂੰ ਜਿਉਂਦੇ ਰਹਿਣ ਦੇ ਸੰਘਰਸ਼ ਵਿੱਚ ਭੋਜਨ ਮਿਲ ਸਕੇ। 40 ਸਾਲਾਂ ਦੇ ਭਿਆਨਕ ਕਾਲ ਤੋਂ ਪੀੜਤ ਲੋਕ ਭੁੱਖ ਨਾਲ ਤੜਫ ਕੇ ਮਰ ਰਹੇ ਹਨ। ਅਜਿਹੇ `ਚ ਇਨਸਾਨਾਂ ਨੂੰ ਮਾਸ ਖੁਆਉਣ ਲਈ ਇਕ-ਦੋ ਨਹੀਂ ਸਗੋਂ 200 ਹਾਥੀ ਮਾਰੇ ਜਾਣਗੇ।
