
National
0
ਸੰਸਦ ਦਾ ਸਰਦ ਰੁੱਤ ਇਜਲਾਸ 25 ਤੋਂ ਸ਼ੁਰੂ ਹੋ ਕੇ ਚੱਲੇਗਾ 20 ਦਸੰਬਰ ਤੱਕ
- by Jasbeer Singh
- November 6, 2024

ਸੰਸਦ ਦਾ ਸਰਦ ਰੁੱਤ ਇਜਲਾਸ 25 ਤੋਂ ਸ਼ੁਰੂ ਹੋ ਕੇ ਚੱਲੇਗਾ 20 ਦਸੰਬਰ ਤੱਕ ਨਵੀਂ ਦਿੱਲੀ : ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਸੰਸਦ ਦਾ ਸਰਦ ਰੁੱਤ ਇਜਲਾਸ 25 ਨਵੰਬਰ ਤੋਂ ਸ਼ੁਰੂ ਹੋ ਕੇ 20 ਦਸੰਬਰ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਸੰਵਿਧਾਨ ਅਪਣਾਏ ਜਾਣ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ 26 ਨਵੰਬਰ ਨੂੰ ਸੰਵਿਧਾਨ ਸਦਨ (ਪੁਰਾਣਾ ਸੰਸਦ ਭਵਨ) ਦੇ ਕੇਂਦਰੀ ਹਾਲ ’ਚ ਮਨਾਇਆ ਜਾਵੇਗਾ। ਉਨ੍ਹਾਂ ਐਕਸ ’ਤੇ ਕਿਹਾ ਕਿ ਮਾਨਯੋਗ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤ ਸਰਕਾਰ ਦੀ ਸਿਫਾਰਸ਼ ’ਤੇ 25 ਨਵੰਬਰ ਤੋਂ 20 ਦਸੰਬਰ ਤੱਕ ਸਰਦ ਰੁੱਤ ਇਜਲਾਸ ਲਈ ਦੋਵਾਂ ਸਦਨਾਂ ਦੀਆਂ ਮੀਟਿੰਗਾਂ ਬੁਲਾਉਣ ਦੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।