
ਔਰਤ ਨੇ ਕੀਤਾ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੇ ਸਿਰ ਵਿਚ ਘੋਟਣਾ ਮਾਰ ਕੇ ਕਤਲ
- by Jasbeer Singh
- August 30, 2024

ਔਰਤ ਨੇ ਕੀਤਾ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੇ ਸਿਰ ਵਿਚ ਘੋਟਣਾ ਮਾਰ ਕੇ ਕਤਲ ਫਿਰੋਜ਼ਪੁਰ : ਪੰਜਾਬ ਦੇ ਜਿ਼ਲਾ ਫਿਰੋਜ਼ਪੁਰ ਦੇ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਕੋਹਾਲਾ ਵਿਖੇ ਨਾਜਾਇਜ਼ ਸਬੰਧਾਂ ਤੋਂ ਰੋਕਣ ’ਤੇ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੇ ਸਿਰ ਵਿਚ ਘੋਟਣਾ ਮਾਰ ਕੇ ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਮੱਲਾਂਵਾਲਾ ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰ ਕੇ ਤਿੰਨ ਜਣਿਆਂ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨੀਤੂ ਪਤਨੀ ਪ੍ਰਦੀਪ ਸਿੰਘ ਵਾਸੀ ਬੋਡੇ ਥਾਣਾ ਬਧਨੀ ਕਲਾਂ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਸ ਦੀ ਭਰਜਾਈ ਦੇ ਰਾਮ ਸਿੰਘ ਨਾਲ ਨਾਜਾਇਜ਼ ਸਬੰਧ ਸਨ ਤੇ ਉਸ ਦਾ ਭਰਾ ਇੰਦਰਜੀਤ ਸਿੰਘ ਜੋ ਹੈਂਡੀਕੈਪਡ ਸੀ, ਉਸ ਨੂੰ ਰੋਕਦਾ ਸੀ। ਇਸ ਕਰ ਕੇ ਪੂਜਾ ਨੇ ਰਾਮ ਸਿੰਘ ਤੇ ਉਸ ਦੇ ਭਰਾ ਅਵਤਾਰ ਸਿੰਘ ਨਾਲ ਹਮਮਸ਼ਵਰਾ ਹੋ ਕੇ ਇੰਦਰਜੀਤ ਸਿੰਘ ਦੇ ਸਿਰ ਵਿਚ ਘੋਟਣਾ ਮਾਰ ਕੇ ਕਤਲ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੂਜਾ ਨੂੰ ਗ੍ਰਿਫਤਾਰ ਕਰ ਕੇ ਤੇ ਬਾਕੀ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।