post

Jasbeer Singh

(Chief Editor)

Punjab

ਨੌਜਵਾਨਾਂ ਕੀਤਾ ਕੁਲੜ ਪੀਜਾ ਕਪਲ ਦੇ ਘਰ ਦੇ ਬਾਹਰ ਗਲਤ ਸ਼ਬਦਾਂ ਦਾ ਇਸਤੇਮਾਲ ਕਰਕੇ ਤੰਗ ਪਰੇਸ਼ਾਨ

post-img

ਨੌਜਵਾਨਾਂ ਕੀਤਾ ਕੁਲੜ ਪੀਜਾ ਕਪਲ ਦੇ ਘਰ ਦੇ ਬਾਹਰ ਗਲਤ ਸ਼ਬਦਾਂ ਦਾ ਇਸਤੇਮਾਲ ਕਰਕੇ ਤੰਗ ਪਰੇਸ਼ਾਨ ਜਲੰਧਰ 20 ਸਤੰਬਰ : ਪੰਜਾਬ ਦੇ ਸ਼ਹਿਰ ਜਲੰਧਰ ਦੇ ਹੀ ਨਹੀਂ ਬਲਕਿ ਸੰਸਾਰ ਪ੍ਰਸਿੱਧ ਕੁੱਲੜ ਪੀਜਾ ਕਪਲ ਦੇ ਘਰ ਦੇ ਬਾਹਰ ਬੀਤੀ ਰਾਤ ਕੁੱਝ ਨੌਜਵਾਨਾਂ ਵਲੋਂ ਗਲਤ ਸ਼ਬਦਾਂ ਦਾ ਇਸਤੇਮਾਲ ਕਰਕੇ ਕਪਲ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਹੈ। ਸਹਿਜ ਅਰੋੜਾ ਵੱਲੋਂ ਇਹਨਾਂ ਨੌਜਵਾਨਾਂ ‘ਤੇ ਘਰ ਦੇ ਬਾਹਰ ਹੰਗਾਮਾ ਕਰਨ ਦੇ ਇਲਜ਼ਾਮ ਅਤੇ ਭੱਦੀਆਂ ਟਿੱਪਣੀਆਂ ਕਰਨ ਦੇ ਇਲਜ਼ਾਮ ਲਗਾਏ ਗਏ ਹਨ।ਸਹਿਜ ਅਰੋੜਾ ਨੇ ਗੱਲਬਾਤ ਦੌਰਾਨ ਆਖਿਆ ਕਿ ਨੌਜਵਾਨਾਂ ਵੱਲੋਂ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਜਦੋਂ ਉਸਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਆਰੋਪੀਆਂ ਨੇ ਉਸਦੇ ਨਾਲ ਧੱਕਾ ਮੁੱਕੀ ਵੀ ਕੀਤੀ ਹੈ।ਜਾਣਕਾਰੀ ਦਿੰਦਿਆਂ ਸਹਿਜ ਨੇ ਕਿਹਾ ਹੈ ਕਿ ਜਿਨਾਂ ਨੌਜਵਾਨਾਂ ਵੱਲੋਂ ਅਜਿਹਾ ਕੀਤਾ ਗਿਆ ਹੈ ਉਹ ਉਹਨਾਂ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਨਾਂ ਨੇ ਕਦੀ ਉਹਨਾਂ ਨੂੰ ਦੇਖਿਆ ਹੈ। ਤੁਹਾਨੂੰ ਦੱਸ ਦਈਏ ਤਕਰੀਬਨ ਦੋ ਮਹੀਨੇ ਪਹਿਲਾਂ ਕੁੱਲੜ ਵੀਜ਼ਾ ਕਪਲ ਤੇ ਇੱਕ ਹਮਲਾ ਵੀ ਹੋਇਆ ਸੀ। ਅਣਪਛਾਤੇ ਹਮਲਾਵਰਾਂ ਨੇ ਇਸ ਜੋੜੇ ਦੀ ਕਾਰ ਤੇ ਪੱਥਰ ਮਾਰ ਕੇ ਹਮਲਾ ਕੀਤਾ ਸੀ। ਸਹਿਜ ਅਰੋੜਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇਸ ਘਟਨਾ ਨੂੰ ਸਾਂਝਾ ਵੀ ਕੀਤਾ ਸੀ।ਹਾਲਾਂਕਿ ਇਸ ਮਾਮਲੇ ਤੱਕ ਇਹ ਜਾਣਕਾਰੀ ਅਜੇ ਨਹੀਂ ਮਿਲੀ ਹੈ ਕਿ ਸਹਿਜ ਅਰੋੜਾ ਵੱਲੋਂ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਜਾਂ ਨਹੀਂ।

Related Post