
ਆਈਫੋਨ 16 ਸੀਰੀਜ਼ ਦੀ ਵਿਕਰੀ ਲਈ ਭਾਰਤ ਵਿਚ ਸਟੋਰਾਂ ਦੇ ਬਾਹਰ ਲੰਬੀਆਂ ਲੰਮੀਆਂ ਲਾਈਨਾਂ ਲੱਗੀਆਂ
- by Jasbeer Singh
- September 20, 2024

ਆਈਫੋਨ 16 ਸੀਰੀਜ਼ ਦੀ ਵਿਕਰੀ ਲਈ ਭਾਰਤ ਵਿਚ ਸਟੋਰਾਂ ਦੇ ਬਾਹਰ ਲੰਬੀਆਂ ਲੰਮੀਆਂ ਲਾਈਨਾਂ ਲੱਗੀਆਂ ਮੁੰਬਈ : ਭਾਰਤ ਦੇਸ਼ ਵਿਚ ਆਈਫੋਨ 16 ਦੀ ਸੀਰੀਜ਼ ਜਾਰੀ ਕਰਨ ਤੋਂ ਬਾਅਦ ਹੁਣ ਕੰਪਨੀ ਨੇ ਭਾਰਤ ਵਿੱਚ ਇਸਦੀ ਵਿਕਰੀ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਲਈ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਮੁੰਬਈ ਦੇ ਬੀਕੇਸੀ ਵਿੱਚ ਕੰਪਨੀ ਦੇ ਸਟੋਰ ਤੋਂ ਇੱਕ ਵਿਜ਼ੂਅਲ ਵਿੱਚ ਆਈਫੋਨ 16( 16) ਨੂੰ ਖਰੀਦਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਨਜ਼ਰ ਆਏ। ਆਈਫੋਨ 16 ਪ੍ਰੋ ( 16 )ਅਤੇ ਆਈਫੋਨ 16 ਪ੍ਰੋ ਮੈਕਸ ( 16 ) ਦੋਵੇਂ ਮਾਡਲ ਐਪਲ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਡਿਸਪਲੇਅ ਨਾਲ ਹਨ, ਜਿਸ ਦਾ ਆਕਾਰ ਪ੍ਰੋ ਲਈ 6.3 ਇੰਚ ਅਤੇ ਪ੍ਰੋ ਮੈਕਸ ਲਈ ਪ੍ਰਭਾਵਸ਼ਾਲੀ 6.9 ਇੰਚ ਤੱਕ ਹੈ। ਇਹਨਾਂ ਡਿਵਾਈਸਾਂ ਵਿੱਚ ਐਪਲ ਉਤਪਾਦ ਅਤੇ ਉੱਨਤ ਹਮੇਸ਼ਾ-ਆਨ 120 ਪ੍ਰੋਮੋਸ਼ਨ ਡਿਸਪਲੇ ਤਕਲੀਕ ’ਤੇ ਹੁਣ ਤੱਕ ਦੇਖੇ ਗਏ ਸਭ ਤੋਂ ਪਤਲੇ ਬਾਰਡਰ ਵੀ ਹਨ। ਨਵੇਂ ਲਾਂਚ ਕੀਤੇ ਆਈਫੋਨ 16 ਨੂੰ ਖਰੀਦਣ ਆਏ ਇੱਕ ਗਾਹਕ ਉੱਜਵਲ ਸ਼ਾਹ ਨੇ ਕਿਹਾ ਕਿ ਮੈਂ ਪਿਛਲੇ 21 ਘੰਟਿਆਂ ਤੋਂ ਕਤਾਰ ਵਿੱਚ ਖੜ੍ਹਾ ਹਾਂ, ਮੈਂ ਕੱਲ੍ਹ ਸਵੇਰੇ 11 ਵਜੇ ਤੋਂ ਇੱਥੇ ਹਾਂ ਅਤੇ ਸਟੋਰ ਵਿੱਚ ਦਾਖ਼ਲ ਹੋਣ ਵਾਲਾ ਪਹਿਲਾ ਵਿਅਕਤੀ ਹੋਵਾਂਗਾ। ਉਸਨੇ ਦੱਸਿਆ ਕਿ ਪਿਛਲੇ ਸਾਲ ਮੈਂ 17 ਘੰਟੇ ਕਤਾਰ ਵਿੱਚ ਖੜ੍ਹਾ ਰਿਹਾ ਸੀ। ਦਿੱਲੀ ਦੇ ਸਾਕੇਤ ਵਿਚ ਐਪਲ ਸਟੋਰ ਦੇ ਬਾਹਰ ਵੀ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਆਈਫੋਨ 16 ਸੀਰੀਜ਼ ਵਿੱਚ ਆਈਫੋਨ 16( 16) (ਬੇਸ ਮਾਡਲ), ਆਈਫੋਨ 16 ਪਲੱਸ ( 16 ), ਆਈਫੋਨ 16 ਪ੍ਰੋ( 16 ), ਅਤੇ ਆਈਫੋਨ 16 ਪ੍ਰੋ ਮੈਕਸ( 16 ) ਸ਼ਾਮਲ ਹਨ। ਆਈਫੋਨ 16 ਪ੍ਰੋ ਸ਼ਾਨਦਾਰ ਰੰਗਾਂ ਦੀ ਲੜੀ ਵਿੱਚ ਆਉਂਦਾ ਹੈ, ਜਿਸ ਵਿੱਚ ਡਾਰਕ ਬਲੈਕ ਟਾਈਟੇਨੀਅਮ, ਬ੍ਰਾਈਟ ਵ੍ਹਾਈਟ ਟਾਈਟੇਨੀਅਮ, ਨੈਚੁਰਲ ਟਾਈਟੇਨੀਅਮ ਅਤੇ ਨਵਾਂ ਡੇਜ਼ਰਟ ਟਾਈਟੇਨੀਅਮ ਸ਼ਾਮਲ ਹੈ।