
ਕਰ ਤੇ ਆਬਕਾਰੀ ਵਿਭਾਗ ਦੇ ਚੌਥਾ ਦਰਜਾ ਕਰਮਚਾਰੀਆਂ ਦੀਆਂ “ਪੱਦ ਉਨਤੀਆਂ” ਹੋਈਆਂ, ਮੁਲਾਜਮਾਂ ਵਿੱਚ ਖੁਸ਼ੀ ਦੀ ਲਹਿਰ
- by Jasbeer Singh
- July 5, 2024

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਕਰ ਤੇ ਆਬਕਾਰੀ ਵਿਭਾਗ ਦੇ ਚੌਥਾ ਦਰਜਾ ਕਰਮਚਾਰੀਆਂ ਦੀਆਂ “ਪੱਦ ਉਨਤੀਆਂ” ਹੋਈਆਂ, ਮੁਲਾਜਮਾਂ ਵਿੱਚ ਖੁਸ਼ੀ ਦੀ ਲਹਿਰ ਪ੍ਰੈਸ ਨੋਟ ਪਟਿਆਲਾ 5 ਜੁਲਾਈ ( ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਲੀਅਨ ਪੰਜਾਬ ਦੀ ਜਦੋ ਜਹਿਦ ਉਪਰੰਤ ਕਰ ਤੇ ਆਬਕਾਰੀ ਕਮਿਸ਼ਨਰ ਸ੍ਰੀ ਵਰੁਣ ਰੁਜਮ, ਆਈ.ਏ.ਐਸ. ਵੱਲੋਂ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਕੇ ਕਾਫੀ ਸਮੇਂ ਤੋਂ ਲੰਬਿਤ ਪਏ ਪੱਦ ਉਨਤੀਆਂ ਦੇ ਮਾਮਲੇ ਨੂੰ ਨਿੱਜੀ ਤੌਰ ਤੇ ਵਿਚਾਰਦੇ ਹੋਏ 30 ਨੰਬਰ ਵਿਦਿਅਕ ਯੋਗਤਾ ਰੱਖਦੇ ਵਿਭਾਗ ਵਿਚਲੇ ਚੌਥਾ ਦਰਜਾ ਕਰਮਚਾਰੀਆਂ ਦੀਆਂ ਪੱਦ ਉਨਤੀਆਂ ਕੀਤੇ ਜਾਣ ਤੇ ਵਿਭਾਗ ਵਿਚਲੇ ਚੌਥਾ ਦਰਜਾ ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਤੇ ਇਕੱਤਰਤਾ ਕਰਕੇ ਕਰ ਤੇ ਆਬਕਾਰੀ ਕਮਿਸ਼ਨਰ ਸ੍ਰੀ ਵਰੁਣ ਰੁਜਮ ਜੀ ਸਮੇਤ ਸਬੰਧਤ ਅਧਿਕਾਰੀਆਂ ਤੇ ਅਮਲੇ ਦਾ ਧੰਨਵਾਦ ਕੀਤਾ ਗਿਆ। ਵਿਸ਼ਾਲ ਇਕੱਤਰਤਾ ਸਮੇਂ ਸਹਿਯੋਗ ਕਰਨ ਵਾਲੇ ਆਗੂਆਂ ਦਾ “ਹਾਰਦਿਕ ਅਭਿਨੰਦਨ” ਵੀ ਕੀਤਾ ਗਿਆ, ਜਿਸ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਰਾਜੇਸ਼ ਗੋਲੂ, ਸ਼ਿਵ ਚਰਨ, ਪ੍ਰਕਾਸ਼ ਲੁਬਾਣਾ, ਲਖਵੀਰ ਸਿੰਘ ਅਤੇ ਕਿਰਨਪਾਲ ਸਿੰਘ ਸ਼ਾਮਲ ਸਨ। ਕਰ ਤੇ ਆਬਕਾਰੀ ਵਿਭਾਗ ਦੀ ਯੂਨੀਅਨ ਦੀ ਸੂਬਾ ਸਬ ਕਮੇਟੀ ਆਗੂਆ ਵੈਦ ਪ੍ਰਕਾਸ਼, ਮੱਖਣ ਸਿੰਘ, ਮੇਘੂ ਰਾਮ, ਦਿਲਬਾਗ ਸਿੰਘ, ਦਲਜੀਤ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਸਹਿਯੋਗ ਨਾਲ ਹੋਈ ਹੈ। ਇਸ ਮੌਕੇ ਤੇ ਵਿਭਾਗ ਵਿੱਚ ਚੌਥਾ ਦਰਜਾ ਕਰਮਚਾਰੀਆਂ ਦੀ ਨਵੀ ਭਰਤੀ ਕਰਨ, ਮਾਨਯੋਗ ਉੱਚ ਅਦਾਲਤਾਂ ਵਿਚੋਂ ਕੇਸ ਜਿੱਤ ਕੇ ਆਏ ਕੱਚੇ ਕਰਮੀਆਂ ਦੀਆਂ ਸੇਵਾਵਾ ਰੇਗੂਲਰ ਕਰਨ, ਚੌਕੀਦਾਰਾਂ ਦੀ ਭਰਤੀ ਕਰਨ ਵਰਗੀਆਂ ਕਈ ਮੰਗਾਂ ਦਾ ਰਵਿਯੂ ਮੰਗ ਪੱਤਰ ਕਰ ਕਮਿਸ਼ਨਰ ਨੂੰ ਦੇਣ ਦਾ ਫੈਸਲਾ ਵੀ ਕੀਤਾ ਗਿਆ। ਇਕੱਤਰਤਾ ਵਿੱਚ ਵੱਖ—ਵੱਖ ਜਿਲਿਆ ਵਿੱਚ ਜ਼ੋ ਆਗੂ ਸ਼ਾਮਲ ਹੋਏ ਉਹਨਾ ਵਿੱਚ ਨਰੇਸ਼ ਕੁਮਾਰ, ਬਲਬੀਰ ਸਿੰਘ ਟੋਹੜਾ, ਚੰਨਦੀਪ ਸਿੰਘ, ਕ੍ਰਿਸ਼ਨ ਗੋਪਾਲ ਮੇਹਤਾ ਆਦਿ ਸ਼ਾਮਲ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.