
ਘਰ ਬਾਹਰੋਂ ਚੁੱਕ ਲੈ ਗਏ ਬਾਈਕ...ਸ਼ਾਤਰ ਚੋਰਾਂ ਨੇ ਨਹੀਂ ਹੋਣ ਦਿੱਤੀ ਭੋਰਾ ਵੀ ਅਵਾਜ਼...
- by Jasbeer Singh
- August 1, 2024

ਫਰੀਦਕੋਟ : ਫਰੀਦਕੋਟ ’ਚ ਚੋਰ ਲੁਟੇਰਿਆਂ ਦੀਆਂ ਮੌਜਾਂ ਲੱਗੀਆਂ ਹਨ, ਕਿਉਂਕਿ ਵਾਰਦਾਤਾਂ ਕਰ ਰਹੇ ਹਨ ਪਰ ਪੁਲਿਸ ਉਨ੍ਹਾਂ ਨੂੰ ਕਾਬੂ ਕਰਨ ’ਚ ਨਾਕਾਮ ਹੈ। ਤਾਜ਼ਾ ਘਟਨਾ ਫਰੀਦਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਚੋਰ ਗਲ਼ੀ ’ਚ ਅਰਾਮ ਨਾਲ ਜਾ ਰਿਹਾ ਹੁੰਦਾ ਹੈ। ਜਿਵੇਂ ਹੀ ਉਸਦੀ ਨਜ਼ਰ ਇੱਕ ਮੋਟਰਸਾਈਕਲ ’ਤੇ ਪੈਂਦੀ ਹੈ, ਉਹ ਉਸਨੂੰ ਡੁਪਲੀਕੇਟ ਚਾਬੀ ਲਾ ਦਿੰਦਾ ਹੈ। ਆਲੇ-ਦੁਆਲੇ ਨਜ਼ਰ ਘੁਮਾਉਣ ਤੋਂ ਬਾਅਦ ਫ਼ੁਰਤੀ ਨਾਲ ਸਟਾਰਟ ਕਰ ਫਰਾਰ ਹੋ ਜਾਂਦਾ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਇੱਕ ਤੋਂ ਬਾਅਦ ਇੱਕ ਲਗਾਤਾਰ ਚੋਰੀਆਂ ਹੋ ਰਹੀਆਂ ਹਨ, ਪਰ ਪੁਲਿਸ ਪ੍ਰਸ਼ਾਸ਼ਨ ਦੀ ਕਾਰਵਾਈ ਨਾਂਹ ਦੇ ਬਰਾਬਰ ਨਜ਼ਰ ਆਉਂਦੀ ਹੈ।