
ਗੁਰੂ ਟਰੈਕਟਰਜ਼ ਨਾਮਕ ਕੰਪਨੀ ਦੇ ਬਣੇ ਗੋਦਾਮ `ਚ ਖੜੇ ਨਵੇਂ ਟਰੈਕਟਰਾਂ `ਚੋਂ ਚੋਰ ਬੈਟਰੀਆਂ ਚੋਰੀ ਕਰਨ ਵਾਲੇ ਚੋਰ ਹੋਏ ਸੀ
- by Jasbeer Singh
- August 23, 2024

ਗੁਰੂ ਟਰੈਕਟਰਜ਼ ਨਾਮਕ ਕੰਪਨੀ ਦੇ ਬਣੇ ਗੋਦਾਮ `ਚ ਖੜੇ ਨਵੇਂ ਟਰੈਕਟਰਾਂ `ਚੋਂ ਚੋਰ ਬੈਟਰੀਆਂ ਚੋਰੀ ਕਰਨ ਵਾਲੇ ਚੋਰ ਹੋਏ ਸੀਸੀਟੀਵੀ ਕੈਮਰੇ `ਚ ਕੈਦ ਗੁਰੂਹਰਸਹਾਏ : ਪੰਜਾਬ ਦੇ ਸ਼ਹਿਰ ਗੁਰੂਹਰਸਹਾਏ ਅੰਦਰ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਤੇ ਚੋਰ ਆਏ ਦਿਨ ਸ਼ਹਿਰ ਅੰਦਰ ਲਗਾਤਾਰ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਤੇ ਸ਼ਹਿਰ ਵਾਸੀ ਪਰੇਸ਼ਾਨ ਹਨ ਤੇ ਪੁਲਸ ਹੱਥਾਂ `ਤੇ ਹੱਥ ਧਰ ਕੇ ਬੈਠੀ ਹੋਈ ਹੈ। ਸ਼ਹਿਰ ਦੀ ਮੇਨ ਫਰੀਦਕੋਟ ਰੋਡ ਤੇ ਸਥਿਤ ਗੁਰੂ ਟਰੈਕਟਰਜ਼ ਨਾਮਕ ਕੰਪਨੀ ਦੇ ਬਣੇ ਗੋਦਾਮ `ਚ ਖੜੇ ਨਵੇਂ ਟਰੈਕਟਰਾਂ `ਚੋਂ ਚੋਰ ਬੈਟਰੀਆਂ ਚੋਰੀ ਕਰਕੇ ਲੈ ਗਏ ਅਤੇ ਚੋਰ ਸੀਸੀਟੀਵੀ ਕੈਮਰੇ `ਚ ਕੈਦ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਸ਼ੋਤਮ ਲਾਲ (ਬਿੱਟੂ) ਵਾਸੀ ਗੁਰੂਹਰਸਹਾਏ ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਗੁਰੂ ਟਰੈਕਟਰਜ਼ ਜੋ ਕਿ ਫਰੀਦਕੋਟ ਰੋਡ `ਤੇ ਸਥਿਤ ਹੈ ਤੇ ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਦੀ ਏਜੰਸੀ ਹੈ ਅਤੇ ਏਜੰਸੀ ਦੇ ਬਿਲਕੁਲ ਸਾਹਮਣੇ ਉਨ੍ਹਾਂ ਦਾ ਟਰੈਕਟਰਾਂ ਨੂੰ ਖੜ੍ਹੇ ਕਰਨ ਲਈ ਗੋਦਾਮ ਬਣਾਇਆ ਹੋਇਆ ਹੈ।