31 ਦਸੰਬਰ ਤੋਂ ਬਾਅਦ ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ’ਚ ਸਰਵਿਸ ਪ੍ਰਾਪਤ ਨਾ ਕਰਨ ਵਾਲਿਆਂ ਨੂੰ ਨਹੀਂ ਦਿੱਤੀ ਜਾਵੇਗੀ
- by Jasbeer Singh
- December 23, 2024
31 ਦਸੰਬਰ ਤੋਂ ਬਾਅਦ ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ’ਚ ਸਰਵਿਸ ਪ੍ਰਾਪਤ ਨਾ ਕਰਨ ਵਾਲਿਆਂ ਨੂੰ ਨਹੀਂ ਦਿੱਤੀ ਜਾਵੇਗੀ ਈ-ਸੇਵਾ ਪੋਰਟਲ ’ਚ ਲਾਇਸੰਸ ਸਰਵਿਸ : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਅਸਲਾ ਲਾਇਸੰਸ ਸਬੰਧੀ ਸੇਵਾਵਾਂ ਈ-ਸੇਵਾ ਪੋਰਟਲ ਰਾਹੀਂ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਹਨ । ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਜਿਹੜੇ ਅਸਲਾ ਧਾਰਕਾਂ ਨੇ ਸਤੰਬਰ 2019 ਤੋਂ ਬਾਅਦ ਆਪਣੇ ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ਵਿਚ ਕੋਈ ਸੇਵਾ ਪ੍ਰਾਪਤ ਨਹੀਂ ਕੀਤੀ ਹੈ, ਉਨ੍ਹਾਂ ਵਿਅਕਤੀਆਂ ਨੂੰ 31 ਦਸੰਬਰ 2024 ਤੋਂ ਬਾਅਦ ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ਵਿਚ ਕੋਈ ਸਰਵਿਸ ਨਹੀਂ ਦਿੱਤੀ ਜਾਵੇਗੀ । ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਅਸਲਾ ਧਾਰਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਅਸਲਾ ਲਾਇਸੈਂਸੀਆਂ ਵਲੋਂ ਸੇਵਾ ਕੇਂਦਰ ਵਿਚ ਚੱਲ ਰਹੇ ਈ-ਸੇਵਾ ਪੋਰਟਲ ਵਿਚ ਸਤੰਬਰ 2019 ਤੋਂ ਬਾਅਦ ਸੇਵਾ ਨਹੀਂ ਲਈ ਗਈ ਹੈ, ਉਹ ਤੁਰੰਤ ਆਪਣੇ ਅਸਲਾ ਲਾਇਸੰਸ ਨੂੰ ਨਵੀਨੀਕਰਨ ਕਰਨ ਜਾਂ ਹੋਰ ਕਿਸੇ ਅਸਲਾ ਲਾਇਸੰਸ ਸਬੰਧੀ ਸਰਵਿਸ ਲਈ 31 ਦਸੰਬਰ 2024 ਤੋਂ ਪਹਿਲਾਂ ਹਰ ਹਾਲ ਵਿਚ ਅਪਲਾਈ ਕਰਨ ਲਈ ਨੇੜੇ ਦੇ ਸੇਵਾ ਕੇਂਦਰ ਵਿਚ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣ । ਇਸ ਸਬੰਧੀ ਰਿਕਾਰਡ ਅਨਸਾਰ 1344 ਅਸਲਾ ਧਾਰਕਾਂ ਦੀ ਸੂਚੀ (ਜਿਨ੍ਹਾਂ ਨੇ ਸਤੰਬਰ 2019 ਤੋਂ ਬਾਅਦ ਈ-ਸੇਵਾ ਪੋਰਟਲ ਵਿਚ ਕੋਈ ਅਸਲਾ ਲਾਇਸੈਂਸ ਸਬੰਧੀ ਸਰਵਿਸ ਪ੍ਰਾਪਤ ਨਹੀਂ ਕੀਤੀ) ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੀ ਵੈਬਸਾਈਟ https://hoshiarpur.nic.in ’ਤੇ ਅਪਲੋਡ ਕੀਤੀ ਗਈ ਹੈ। ਇਸ ਸੂਚੀ ਤੋਂ ਇਲਾਵਾ ਜੇਕਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸੇ ਹੋਰ ਅਸਲਾ ਧਾਰਕ ਦੁਆਰਾ ਈ-ਸੇਵਾ ਪੋਰਟਲ ਵਿਚ ਸਤੰਬਰ 2019 ਤੋਂ ਬਾਅਦ ਕੋਈ ਸਰਵਿਸ ਅਪਲਾਈ ਨਹੀਂ ਲਈ ਗਈ ਤਾਂ ਉਹ ਵੀ 31 ਦਸੰਬਰ 2024 ਤੋਂ ਪਹਿਲਾਂ ਸਰਵਿਸ ਲਈ ਅਪਲਾਈ ਕਰਨਾ ਲਾਜ਼ਮੀ ਬਣਾਉਣ ।
Related Post
Popular News
Hot Categories
Subscribe To Our Newsletter
No spam, notifications only about new products, updates.