National
0
ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਕਾਲ ਕਰਨ ਵਾਲੇ ਨੇ ਕਿਹਾ- ਯਾਤਰੀ ਕੋਲ ਹੈ ਵਿਸਫੋਟਕ
- by Jasbeer Singh
- November 14, 2024
ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਕਾਲ ਕਰਨ ਵਾਲੇ ਨੇ ਕਿਹਾ- ਯਾਤਰੀ ਕੋਲ ਹੈ ਵਿਸਫੋਟਕ ਨਵੀਂ ਦਿੱਲੀ : ਭਾਰਤ ਦੇ ਮਹਾਨਗਰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਬੰਬ ਦੀ ਧਮਕੀ ਮਿਲੀ ਹੈ । ਬੰਬ ਦੀ ਧਮਕੀ ਕਿਸੇ ਅਣਪਛਾਤੇ ਵਿਅਕਤੀ ਨੇ ਦਿੱਤੀ ਸੀ, ਜਿਸ ਨੇ ਸੁਰੱਖਿਆ ਕਰਮਚਾਰੀਆਂ ਨੂੰ ਕਾਲ ਕਰਕੇ ਦੱਸਿਆ ਕਿ ਇਕ ਯਾਤਰੀ ਕੋਲ ਵਿਸਫੋਟਕ ਹੈ। ਸੂਤਰਾਂ ਅਨੁਸਾਰ ਟਰਮੀਨਲ 1 (ਘਰੇਲੂ) `ਤੇ ਸਥਿਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐਸ. ਐਫ.) ਦੇ ਕੰਟਰੋਲ ਰੂਮ ਨੂੰ ਬੰਬ ਦੀ ਧਮਕੀ ਵਾਲੀ ਕਾਲ ਮਿਲੀ, ਜਿਸ ਨਾਲ ਯਾਤਰੀਆਂ ਅਤੇ ਸੁਰੱਖਿਆ ਬਲਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ।
