post

Jasbeer Singh

(Chief Editor)

National

ਕਰਨ ਔਜਲਾ ਦੇ ਪ੍ਰੋਗਰਾਮ ’ਚ ਹੰਗਾਮਾ ਕਰਨ ਦੇ ਦੋਸ਼ ’ਚ ਤਿੰਨ ਡਾਕਟਰ ਅਤੇ ਇਕ ਮੈਡੀਕਲ ਗ੍ਰਿਫ਼ਤਾਰ

post-img

ਕਰਨ ਔਜਲਾ ਦੇ ਪ੍ਰੋਗਰਾਮ ’ਚ ਹੰਗਾਮਾ ਕਰਨ ਦੇ ਦੋਸ਼ ’ਚ ਤਿੰਨ ਡਾਕਟਰ ਅਤੇ ਇਕ ਮੈਡੀਕਲ ਗ੍ਰਿਫ਼ਤਾਰ ਗੁਰੂਗ੍ਰਾਮ : ਭਾਰਤ ਦੇਸ਼ ਦੇ ਸ਼ਹਿਰ ਗੁਰੂਗ੍ਰਾਮ ’ਚ ਗਾਇਕ ਕਰਨ ਔਜਲਾ ਦੇ ਸੰਗੀਤ ਸਮਾਰੋਹ ’ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਨਸ਼ੇ ਦੀ ਹਾਲਤ ’ਚ ਹੰਗਾਮਾ ਕਰਨ ਅਤੇ ਇਕ ਪੁਲਸ ਅਧਿਕਾਰੀ ’ਤੇ ਹਮਲਾ ਕਰਨ ਦੇ ਦੋਸ਼ ’ਚ ਪੁਲਸ ਨੇ ਤਿੰਨ ਡਾਕਟਰਾਂ ਅਤੇ ਇਕ ਮੈਡੀਕਲ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ । ਮੁਲਜ਼ਮਾਂ ਦੀ ਪਛਾਣ ਐਸ. ਜੀ. ਟੀ. ਯੂਨੀਵਰਸਿਟੀ ਦੇ ਡਾਕਟਰ ਦਿਵਿਆਂਸ਼ੂ (23) ਅਤੇ ਅਜੇ (24), ਕੌਮੀ ਸੁਰੱਖਿਆ ਗਾਰਡ (ਐਨ. ਐਸ. ਜੀ.) ਦੇ ਮੇਜਰ ਅਭੈ (26) ਅਤੇ ਐਸ. ਜੀ. ਟੀ. ਯੂਨੀਵਰਸਿਟੀ ’ਚ ਐਮ. ਬੀ. ਬੀ. ਐਸ. ਦੇ ਵਿਦਿਆਰਥੀ ਰਿਸ਼ਭ (21) ਵਜੋਂ ਹੋਈ ਹੈ। ਗੁਰੂਗ੍ਰਾਮ ਪੁਲਸ ਦੇ ਇਕ ਬੁਲਾਰੇ ਨੇ ਦਸਿਆ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ।

Related Post