post

Jasbeer Singh

(Chief Editor)

Latest update

ਬੈਂਕਾਕ ਦੇ ਪ੍ਰਸਿੱਧ ਹੋਟਲ ’ਚ ਅੱਗ ਲੱਗਣ ਦੇ ਚਲਦਿਆਂ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਹੋਈ ਮੌਤ

post-img

ਬੈਂਕਾਕ ਦੇ ਪ੍ਰਸਿੱਧ ਹੋਟਲ ’ਚ ਅੱਗ ਲੱਗਣ ਦੇ ਚਲਦਿਆਂ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਹੋਈ ਮੌਤ ਬੈਂਕਾਕ : ਵਿਦੇਸ਼ੀ ਧਰਤੀ ਬੈਂਕਾਕ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਖਾਓ ਸਾਨ ਰੋਡ ’ਤੇ ਇਕ ਹੋਟਲ ’ਚ ਅੱਗ ਲੱਗ ਗਈ, ਜਿਸ ਕਾਰਨ ਤਿੰਨ ਵਿਦੇਸ਼ੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਥਾਈਲੈਂਡ ਪੁਲਿਸ ਨੇ ਇਹ ਜਾਣਕਾਰੀ ਦਿਤੀ ਹੈ।ਪੁਲਸ ਕਰਨਲ ਸਾਨੋਂਗ ਸੇਂਗਮਨੀ ਨੇ ਦਸਿਆ ਕਿ ਐਤਵਾਰ ਰਾਤ ਨੂੰ ਲੱਗੀ ਅੱਗ ਵਿਚ ਮਰਨ ਵਾਲੇ ਤਿੰਨ ਲੋਕ ਵਿਦੇਸ਼ੀ ਸੈਲਾਨੀ ਸਨ । ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਾਕੀ ਦੋ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿਤਾ । ਪੁਲਸ ਨੇ ਦਸਿਆ ਕਿ ਛੇ ਮੰਜ਼ਲਾ ਐਂਬਰ ਹੋਟਲ ਦੀ ਪੰਜਵੀਂ ਮੰਜ਼ਲ ’ਤੇ ਅੱਗ ਲੱਗੀ । ਖਾਓ ਸਾਨ ਰੋਡ ਬੈਂਕਾਕ ਵਿਚ ‘ਬੈਕਪੈਕਰ ਸਟਰੀਟ’ ਵਜੋਂ ਮਸ਼ਹੂਰ ਹੈ । ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਦੋਂ ਅੱਗ ਲੱਗੀ ਤਾਂ ਹੋਟਲ ਵਿਚ 75 ਲੋਕ ਮੌਜੂਦ ਸਨ । ਅੱਗ ਵਿਚ ਸੱਤ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਦੋ ਥਾਈ ਅਤੇ ਪੰਜ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਬੈਂਕਾਕ ਦੇ ਗਵਰਨਰ ਚੈਡਚਾਰਟ ਸਿਟਿਪੰਟ ਨੇ ਘਟਨਾ ਤੋਂ ਬਾਅਦ ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਸੁਰੱਖਿਆ ਦੀ ਮਹੱਤਤਾ ’ਤੇ ਜ਼ੋਰ ਦਿਤਾ ।

Related Post