post

Jasbeer Singh

(Chief Editor)

National

ਤਿੰਨ ਨਾਬਾਲਗ ਕੁੜੀਆਂ ਦੀ ਨਦੀ ਵਿੱਚ ਡੁੱਬ ਜਾਣ ਕਾਰਨ ਹੋਈ ਮੌਤ

post-img

ਤਿੰਨ ਨਾਬਾਲਗ ਕੁੜੀਆਂ ਦੀ ਨਦੀ ਵਿੱਚ ਡੁੱਬ ਜਾਣ ਕਾਰਨ ਹੋਈ ਮੌਤ ਰਾਜਸਥਾਨ, 8 ਜੁਲਾਈ : ਰਾਜਸਥਾਨ ਦੇ ਬਾਂਸਵਾੜਾ ਜਿ਼ਲ੍ਹੇ ਵਿੱਚ ਤਿੰਨ ਨਾਬਾਲਗ ਕੁੜੀਆਂ ਦੀ ਨਦੀ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਹ ਕੁੜੀਆਂ ਐਤਵਾਰ ਨੂੰ ਹੱਥ-ਪੈਰ ਧੋਣ ਲਈ ਨਦੀ `ਚ ਗਈਆਂ ਸਨ। ਇਸ ਦੌਰਾਨ ਉਹ ਅਚਾਨਕ ਡੂੰਘੇ ਪਾਣੀ `ਚ ਚਲੀਆਂ ਗਈਆਂ। ਪੁਲਸ ਮੁਤਾਬਕ ਇਹ ਘਟਨਾ ਆਨੰਦਪੁਰੀ ਥਾਣਾ ਖੇਤਰ ਦੀ ਹੈ । ਸਹਾਇਕ ਸਬ-ਇੰਸਪੈਕਟਰ ਜਤਿੰਦਰ ਪਾਟੀਦਾਰ ਨੇ ਦੱਸਿਆ ਕਿ ਅਨਾਸ ਨਦੀ ਦੇ ਕੰਢੇ `ਤੇ ਬੱਕਰੀਆਂ ਚਰਾਉਣ ਲਈ ਗਈਆਂ ਤਿੰਨ ਲੜਕੀਆਂ ਹੱਥ-ਪੈਰ ਧੋ ਰਹੀਆਂ ਸਨ, ਜਦੋਂ ਉਹ ਡੂੰਘੇ ਪਾਣੀ `ਚ ਫਿਸਲ ਕੇ ਡੁੱਬ ਗਈਆਂ। ਉਸ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਤਿੰਨਾਂ ਲੜਕੀਆਂ ਨੂੰ ਨਦੀ `ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਲੜਕੀਆਂ ਦੀ ਪਛਾਣ ਇਟਾਲੀ (11), ਸ਼ਰਮੀਲਾ (10) ਅਤੇ ਟੀਨਾ (10) ਵਜੋਂ ਹੋਈ ਹੈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ।

Related Post