July 6, 2024 01:26:22
post

Jasbeer Singh

(Chief Editor)

Patiala News

ਸੜਕ ਹਾਦਸਿਆਂ ਵਿੱਚ ਤਿੰਨ ਜਣੇ ਹਲਾਕ

post-img

ਭਵਾਨੀਗੜ੍ਹ-ਸੰਗਰੂਰ ਮੁੱਖ ਮਾਰਗ ’ਤੇ ਕੈਂਟਰ ਦੇ ਪਿੱਛੇ ਮੋਟਰਸਾਈਕਲ ਟਕਰਾਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਸੁਰਜੀਤ ਸਿੰਘ ਵਾਸੀ ਭੱਟੀਵਾਲ ਕਲਾਂ ਨੇ ਪੁਲੀਸ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬੀਤੀ ਸ਼ਾਮ ਕੰਮ ਤੋਂ ਬਾਅਦ ਆਪਣੇ ਭਰਾ ਗੁਰਮਿੰਦਰ ਸਿੰਘ ਨਾਲ ਘਰ ਪਰਤ ਰਿਹਾ ਸੀ। ਉਸ ਦਾ ਪੁੱਤਰ ਜਸਪ੍ਰੀਤ ਸਿੰਘ ਵੀ ਆਪਣੀ ਡਿਊਟੀ ਖ਼ਤਮ ਕਰਨ ਉਪਰੰਤ ਆਪਣੇ ਮੋਟਰਸਾਈਕਲ ’ਤੇ ਉਨ੍ਹਾਂ ਦੇ ਅੱਗੇ-ਅੱਗੇ ਜਾ ਰਿਹਾ ਸੀ। ਇਸ ਦੌਰਾਨ ਸੰਗਰੂਰ ਵਾਲੇ ਪਾਸੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਕੈਂਟਰ ਦੇ ਚਾਲਕ ਨੇ ਜਸਪ੍ਰੀਤ ਸਿੰਘ ਦੇ ਮੋਟਰਸਾਈਕਲ ਅੱਗੇ ਆਪਣੇ ਕੈਂਟਰ ਨੂੰ ਰੋਕ ਦਿੱਤਾ ਜਿਸ ਕਾਰਨ ਜਸਪ੍ਰੀਤ ਸਿੰਘ ਦਾ ਮੋਟਰਸਾਈਕਲ ਕੈਂਟਰ ਦੇ ਪਿੱਛੇ ਟਕਰਾ ਗਿਆ। ਘਟਨਾ ਦੌਰਾਨ ਗੱਲ ’ਤੇ ਡੂੰਘੇ ਕੱਟ ਦਾ ਨਿਸ਼ਾਨ ਪੈਣ ਅਤੇ ਲੱਤਾਂ ਟੁੱਟਣ ਕਾਰਨ ਜਸਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਘਟਨਾ ਤੋਂ ਬਾਅਦ ਇਲਾਜ ਲਈ ਜਸਪ੍ਰੀਤ ਸਿੰਘ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਭਵਾਨੀਗੜ੍ਹ ਵਿੱਚ ਕੈਂਟਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਿੰਡ ਗਿਦੜਿਆਣੀ ਵਿੱਚ ਇੱਕ ਨੌਜਵਾਨ ਦੀ ਜ਼ਮੀਨ ਵਾਹੁਣ ਸਮੇਂ ਟਰੈਕਟਰ ਹੇਠ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਮਗਰੋਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਰੂਬੀ ਖਾਨ ਪੁੱਤਰ ਮਿਸਤਰੀ ਜੱਸਾ ਖਾਨ ਵਾਸੀ ਗਿਦੜਿਆਣੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰੂਬੀ ਖਾਨ (24) ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਉਸ ਦਾ ਦੋਸਤ ਪਿੰਡ ਕੋਲ ਟਰੈਕਟਰ ਨਾਲ ਜ਼ਮੀਨ ਵਹਾਅ ਰਿਹਾ ਸੀ ਤਾਂ ਰੂਬੀ ਖਾਨ ਉਸ ਦੇ ਟਰੈਕਟਰ ’ਤੇ ਬੈਠ ਗਿਆ ਤੇ ਅਚਾਨਕ ਹੇਠ ਡਿੱਗ ਗਿਆ। ਉਸ ਨੂੰ ਟਰੈਕਟਰ ਹੇਠ ਆਉਣ ਮਗਰੋਂ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ। ਜਿੱਥੇ ਮੈਡੀਕਲ ਅਫ਼ਸਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਚਓ ਸਦਰ ਰਣਬੀਰ ਸਿੰਘ ਨੇ ਦੱਸਿਆ ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ।

Related Post