post

Jasbeer Singh

(Chief Editor)

Punjab

ਪੁਲਸ ਵਾਲਿਆਂ ਨੂੰ ਹੀ ਝੂਠੇ ਮੁਕਾਬਲੇ ’ਚ ਮਾਰਨ ਦੇ ਦੋਸ਼ੀ ਐਸ. ਐਚ. ਓ. ਸਮੇਤ ਤਿੰਨ ਥਾਣੇਦਾਰਾਂ ਨੂੰ ਉਮਰ ਕੈਦ

post-img

ਪੁਲਸ ਵਾਲਿਆਂ ਨੂੰ ਹੀ ਝੂਠੇ ਮੁਕਾਬਲੇ ’ਚ ਮਾਰਨ ਦੇ ਦੋਸ਼ੀ ਐਸ. ਐਚ. ਓ. ਸਮੇਤ ਤਿੰਨ ਥਾਣੇਦਾਰਾਂ ਨੂੰ ਉਮਰ ਕੈਦ ਮੁਹਾਲੀ : ਮੁਹਾਲੀ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਪੁਲਿਸ ਵਾਲਿਆਂ ਨੂੰ ਹੀ ਝੂਠੇ ਪੁਲਸ ਮੁਕਾਬਲੇ ਵਿਚ ਮਾਰਨ ਦੇ ਦੋਸ਼ੀ ਤਤਕਾਲੀ ਐਸ. ਐਚ. ਓ. ਸਮੇਤ ਤਿੰਨ ਥਾਣੇਦਾਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ । ਘਟਨਾ 32 ਸਾਲ ਪਹਿਲਾਂ ਦੀ ਹੈ ਜਦੋਂ ਪੰਜਾਬ ਵਿਚ ਸਿਪਾਹੀ ਜਗਦੀਪ ਸਿੰਘ ਮੱਖਣ ਅਤੇ ਐਸ. ਪੀ. ਓ. ਗੁਰਨਾਮ ਸਿੰਘ ਨੂੰ ਝੂਠੇ ਪੁਲਸ ਮੁਕਾਬਲੇ ਵਿਚ ਮਾਰ ਮੁਕਾਇਆ ਗਿਆ ਤੇ ਲਾਸ਼ਾਂ ਨੂੰ ਲਾਵਾਰਸ ਦੱਸ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ । ਸੀ. ਬੀ. ਆਈ. ਅਦਾਲਤ ਨੇ ਇਸ ਮਾਮਲੇ ਵਿਚ ਤਤਕਾਲੀ ਐਸ. ਐਚ. ਓ. ਗੁਰਬਚਨ ਸਿੰਘ, ਤਤਕਾਲੀ ਏ. ਐਸ. ਆਈ. ਰੇਸ਼ਮ ਸਿੰਘ ਤੇ ਸਾਬਕਾ ਥਾਣੇਦਾਰ ਹੰਸਰਾਜ ਨੂੰ ਧਾਰਾ 302 ਅਤੇ 120 ਬੀ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦੋਂ ਕਿ ਅਰਜੁਨ ਸਿੰਘ ਨਾਂ ਦੇ ਇਕ ਹੋਰ ਮੁਲਜ਼ਮ ਦੀ ਤਿੰਨ ਸਾਲ ਪਹਿਲਾਂ ਦਸੰਬਰ 2021 ਵਿਚ ਮੌਤ ਹੋ ਚੁੱਕੀ ਹੈ । ਦੋਸ਼ੀਆਂ ਨੂੰ ਸਵਾ ਲੱਖ ਰੁਪੲ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ ।

Related Post