
ਡਿਊਟੀ ਤੋ਼ ਗੈਰ ਹਾਜ਼ਰ ਰਹਿਣ ਤੇ ਤਿੰਨ ਪੁਲਸ ਕਰਮਚਾਰੀ ਸੀ. ਪੀ. ਕੀਤੇ ਬਰਖਾਸਤ
- by Jasbeer Singh
- May 27, 2025

ਡਿਊਟੀ ਤੋ਼ ਗੈਰ ਹਾਜ਼ਰ ਰਹਿਣ ਤੇ ਤਿੰਨ ਪੁਲਸ ਕਰਮਚਾਰੀ ਸੀ. ਪੀ. ਕੀਤੇ ਬਰਖਾਸਤ ਲੁਧਿਆਣਾ, 27 ਮਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵਲੋਂ ਅੱਜ ਉਸ ਸਮੇਂ ਤਿੰਨ ਪੁਲਸ ਮੁਲਾਜਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਜਦੋਂ ਉਨ੍ਹਾਂ ਵਲੋਂ ਡਿਊਟੀ ਤੋਂ ਗੈਰ ਹਾਜ਼ਰ ਰਿਹਾ ਜਾ ਰਿਹਾ ਸੀ । ਪੰਜਾਬ ਪੁਲਸ ਵਿਭਾਗ ਨੇ ਉਕਤ ਕਾਰਵਾਈ ਸਬੰਧੀ ਆਪਣਾ ਇਕ ਪ੍ਰੈਸ ਬਿਆਨ ਵੀ ਜਾਰੀ ਕੀਤਾ ਹੈ ਤੇ ਦੱਸਿਆ ਕਿ ਤਿੰਨ ਪੁਲਸ ਮੁਲਾਜਮਾਂ ਨੂੰ ਡਿਊਟੀ ਤੋਂ ਗੈਰ ਹਾਜਰ ਰਹਿਣ ਤੇ ਬਰਖਾਸਤ ਕੀਤਾ ਗਿਆ ਹੈ ਤੇ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਸਾਰਿਆਂ ਨੂੰ ਇਹ ਕੰਨ ਹੋ ਸਕਣ ਕਿ ਪੁਲਸ ਵਿਭਾਗ ਵਲੋਂ ਅਨੁਸ਼ਾਸਨ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੁਤਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।ਪੁਲਸ ਵਿਭਾਗ ਦੀ ਇਸ ਕਾਰਵਾਈ ਨਾਲ ਸਭ ਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਪੁਲਸ ਕਰਮਚਾਰੀਆਂ ਵਿਚ ਅਨੁਸ਼ਾਸਨ ਬਣਾਈ ਰੱਖਣਾ ਕਿੰਨਾਂ ਕੁ ਜ਼ਰੂਰੀ ਹੈ। ਇਥੇ ਹੀ ਬਸ ਨਹੀਂ ਡਿਊਟੀ ਵਿਚ ਕੁਤਾਹੀ ਵਰਤਣ ਵਾਲਿਆਂ ਲਈ ਇਹ ਇਕ ਸਪੱਸ਼ਟ ਸੰਦੇਸ਼ ਹੈ ਕਿ ਜੇ ਡਿਊਟੀ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਵੇਗੀ ਤਾਂ ਕਾਰਵਾਈ ਵੀ ਤੁਰੰਤ ਹੀ ਕੀਤੀ ਜਾਵੇਗੀ ।