National
0
ਬਸਪਾ ਆਗੂ ਆਰਮਸਟਰੌਂਗ ਦੀ ਹੱਤਿਆ ਦੇ ਮਾਮਲੇ ‘ਚ ਤਿੰਨ ਸ਼ੱਕੀ ਗ੍ਰਿਫ਼ਤਾਰ
- by Jasbeer Singh
- July 18, 2024
ਬਸਪਾ ਆਗੂ ਆਰਮਸਟਰੌਂਗ ਦੀ ਹੱਤਿਆ ਦੇ ਮਾਮਲੇ ‘ਚ ਤਿੰਨ ਸ਼ੱਕੀ ਗ੍ਰਿਫ਼ਤਾਰ ਚੇਨੱਈ, 18 ਜੁਲਾਈ : ਬਹੁਜਨ ਸਮਾਜ ਪਾਰਟੀ ਤਾਮਿਲਨਾਡੂ ਮੁਖੀ ਕੇ ਆਰਮਸਟਰੌਂਗ ਦੀ ਹੱਤਿਆ ਦੇ ਮਾਮਲੇ ਵਿਚ ਇਕ ਮਹਿਲਾ ਵਕੀਲ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕੇ ਪੁਲੀਸ ਹਿਰਾਸਤ ਵਿਚ ਮੌਜੂਦ ਦੋਸ਼ੀਆਂ ਦੇ ਕਬੂਲਨਾਮੇ, ਫੋਨ ਕਾਲ ਰਿਕਾਰਡ ਅਤੇ ਨਕਦੀ ਲੈਣਦੇਣ ਦੇ ਆਧਾਰ ‘ਤੇ ਗ੍ਰਿਫ਼ਤਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪਹਿਲਾਂ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਮੁੱਖ ਸ਼ੱਕੀ 14 ਜੁਲਾਈ ਨੂੰ ਪੁਲੀਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ। ਬਸਪਾ ਦੇ ਸੂਬਾ ਪ੍ਰਧਾਨ ਕੇ ਆਰਮਸਟਰੌਂਗ ਦੀ 5 ਜੁਲਾਈ ਨੂੰ ਉਸ ਦੇ ਨਿਰਮਾਣ ਅਧੀਨ ਘਰ ਨੇੜੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਹੱਤਿਆ ਕਰ ਦਿੱਤੀ ਸੀ।
