
ਸਟੇਸ਼ਨ `ਤੇ ਜਿਆਦਾ ਭੀੜ ਅਤੇ ਹਫੜਾ-ਦਫੜੀ ਤੋਂ ਬਚਣ ਲਈ ਰੇਲਵੇ ਨੇ ਕੀਤਾ ਪ੍ਰਯਾਗਰਾਜ ਸੰਗਮ ਰੇਲਵੇ ਸਟੇਸ਼ਨ 14 ਫ਼ਰਵਰੀ ਤੱ
- by Jasbeer Singh
- February 10, 2025

ਸਟੇਸ਼ਨ `ਤੇ ਜਿਆਦਾ ਭੀੜ ਅਤੇ ਹਫੜਾ-ਦਫੜੀ ਤੋਂ ਬਚਣ ਲਈ ਰੇਲਵੇ ਨੇ ਕੀਤਾ ਪ੍ਰਯਾਗਰਾਜ ਸੰਗਮ ਰੇਲਵੇ ਸਟੇਸ਼ਨ 14 ਫ਼ਰਵਰੀ ਤੱਕ ਬੰਦ ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂੁਬੇ ਉਤਰ ਪ੍ਰਦੇਸ਼ ਦੇ ਸੰਗਮ ਸ਼ਹਿਰ ਪ੍ਰਯਾਗਰਾਜ `ਚ ਚੱਲ ਰਹੇ ਮਹਾਕੁੰਭ `ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇ ਚਲਦਿਆਂ ਰੇਲਵੇ ਅਧਿਕਾਰੀਆਂ ਵਲੋਂ ਰੇਲਵੇ ਸਟੇਸ਼ਨ ਨੂੰ ਹੀ 14 ਫਰਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ।ਸ਼ਰਧਾਲੂਆਂ ਦੀ ਵੱਡੀ ਭੀਮ ਕਾਰਨ ਸੰਗਮ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ 10 ਤੋਂ 15 ਕਿਲੋਮੀਟਰ ਤੱਕ ਜਾਮ ਲੱਗਿਆ ਹੋਇਆ ਹੈ ਅਤੇ ਵਾਰਾਣਸੀ, ਲਖਨਊ, ਕਾਨਪੁਰ, ਰੀਵਾ ਨੂੰ ਜਾਣ ਵਾਲੀਆਂ ਸੜਕਾਂ `ਤੇ ਵਾਹਨ ਚੱਲ ਰਹੇ ਹਨ । ਦੱਸਣਯੋਗ ਹੈ ਕਿ ਮਹਾਕੁੰਭ ਵਿੱਚ ਹੁਣ ਤੱਕ 43.57 ਕਰੋੜ ਤੋਂ ਵੱਧ ਸ਼ਰਧਾਲੂ ਗੰਗਾ ਵਿੱਚ ਇਸ਼ਨਾਨ ਕਰ ਚੁੱਕੇ ਹਨ। ਉੱਤਰੀ ਰੇਲਵੇ ਲਖਨਊ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਕੁਲਦੀਪ ਤਿਵਾਰੀ ਨੇ ਇਕ ਪਾਸੇ ਦੱਸਿਆ ਕਿ ਪ੍ਰਯਾਗਰਾਜ ਸੰਗਮ ਸਟੇਸ਼ਨ 14 ਫ਼ਰਵਰੀ ਤੱਕ ਬੰਦ ਰਹੇਗਾ, ਉਥੇ ਲਖਨਊ ਪਰਤ ਰਹੇ ਸ਼ਰਧਾਲੂ ਆਕਾਸ਼ ਦਿਵੇਦੀ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਮਲਕਾ ਪਿੰਡ ਦੇ ਟ੍ਰੈਫ਼ਿਕ ਜਾਮ `ਚ 3 ਘੰਟੇ ਤੱਕ ਫਸੀ ਰਹੀ । ਮਹਾਕੁੰਭ 2025 ਦੌਰਾਨ ਸ਼ਰਧਾਲੂਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਰੇਲਵੇ ਸਟੇਸ਼ਨਾਂ `ਤੇ ਵੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਪ੍ਰਯਾਗਰਾਜ ਜਾਣ ਵਾਲੀਆਂ ਸਪੈਸ਼ਲ ਟਰੇਨਾਂ `ਚ ਯਾਤਰੀਆਂ ਦੀ ਗਿਣਤੀ `ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਕਈ ਅਜੀਬੋ-ਗਰੀਬ ਘਟਨਾਵਾਂ ਸਾਹਮਣੇ ਆ ਰਹੀਆਂ ਹਨ ।