July 6, 2024 00:45:24
post

Jasbeer Singh

(Chief Editor)

Punjab, Haryana & Himachal

ਵਾਤਾਵਰਨ ਸਾਫ਼ ਰੱਖਣ ਲਈ ਮਹੂਆ ਖੇੜੀ ਵਿੱਚ ਪੌਦੇ ਲਾਏ

post-img

ਪਿੰਡ ਮਹੂਆ ਖੇੜੀ ਦੇ ਸਾਬਕਾ ਸਰਪੰਚ ਰਾਮ ਕਰਨ ਮਲਿਕ ਨੇ ਅੱਜ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਪਿੰਡ ਵਿੱਚ ਪੌਦੇ ਲਾਏ। ਇਸ ਦੌਰਾਨ ਉਨ੍ਹਾਂ ਕਿਹਾ ਹੈ ਕਿ ਸਾਨੂੰ ਆਪਣੇ ਬੱਚਿਆਂ ਦੇ ਜਨਮ ਦਿਨ ’ਤੇ ਇੱਕ-ਇੱਕ ਪੌਦਾ ਜ਼ਰੂਰ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੁੱਖ ਤੇ ਪੌਦੇ ਸਾਡੇ ਜੀਵਨ ਦਾ ਬਹੁਤ ਜ਼ਰੂਰੀ ਅੰਗ ਹਨ। ਮਨੁੱਖ ਨੂੰ ਕੁਦਰਤ ਨਾਲ ਛੇੜਛਾੜ ਕਰਨ ਦਾ ਨਤੀਜਾ ਵਾਤਾਵਰਨ ਪ੍ਰਦੂਸ਼ਣ, ਅਤਿ ਦੀ ਗਰਮੀ, ਅਤਿ ਦੀ ਬਰਸਾਤ ਤੇ ਅਤਿ ਦੇ ਸੋਕੇ ਦੇ ਰੂਪ ਵਿਚ ਭੁਗਤਣਾ ਹੀ ਪੈਂਦਾ ਹੈ। ਜੇ ਇਹੀ ਹਾਲਾਤ ਚੱਲਦੇ ਰਹੇ ਤਾਂ ਇਕ ਦਿਨ ਅਜਿਹਾ ਆਏਗਾ ਜਦੋਂ ਸਾਡੀ ਧਰਤੀ ਵੀ ਰਹਿਣ ਯੋਗ ਨਹੀਂ ਰਹੇਗੀ। ਕੁਦਰਤ ਚਾਰੇ ਪਾਸੇ ਤਬਾਹੀ ਮਚਾ ਦੇਵੇਗੀ ਤੇ ਮਨੁੱਖ ਦਾ ਜਿਊਣਾ ਮੁਸ਼ਕਿਲ ਹੋ ਜਾਏਗਾ। ਉਨ੍ਹਾਂ ਕਿਹਾ ਕਿ ਪੌਦੇ ਮਨੁੱਖੀ ਜੀਵਨ ਦਾ ਆਧਾਰ ਹਨ ਕਿਉਂਕਿ ਪੌਦਿਆਂ ਤੋਂ ਹੀ ਸਾਨੂੰ ਭੋਜਨ, ਦਵਾਈਆਂ, ਲੱਕੜ ਤੇ ਛਾਂ ਮਿਲਦੀ ਹੈ। ਪੌਦੇ ਸਾਨੂੰ ਸ਼ੁੱਧ ਹਵਾ ਪ੍ਰਦਾਨ ਕਰਨ ਦੇ ਨਾਲ ਨਾਲ ਵੱਧ ਰਹੇ ਤਾਪਮਾਨ ਨੂੰ ਘਟਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਤੇ ਵਧ ਰਹੇ ਤਾਪਮਾਨ ਤੋਂ ਚਿਤੰਤ ਹੈ। ਇਨ੍ਹਾਂ ਜਾਨਲੇਵਾ ਸਮੱਸਿਆਵਾਂ ਤੋਂ ਬਚਣ ਲਈ ਹਰ ਵਿਅਕਤੀ ਨੂੰ ਸਾਲ ਵਿਚ ਘੱਟੋ-ਘੱਟ ਇਕ ਪੌਦਾ ਜ਼ਰੂਰ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੌਦੇ ਮਨੁੱਖੀ ਜੀਵਨ ਲਈ ਬਹੁਤ ਲਾਹੇਵੰਦ ਹਨ। ਇਹ ਮਨੁੱਖ ਨੂੰ ਬਹੁਤ ਕੁਝ ਦਿੰਦੇ ਹਨ। ਪੌਦੇ ਵਾਤਾਵਰਨ ਸ਼ੁੱਧ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸੈਣੀ ਕਲਾਲ ਮਾਜਰਾ, ਨਛੱਤਰ ਸਿੰਘ, ਰਾਜਿੰਦਰ ਕੰਬੋਜ, ਜਸਵਿੰਦਰ ਸਿੰਘ, ਸ਼ਿਵ ਰਾਮ, ਨਰਿੰਦਰ ਬਰਗਟ, ਸੁਮਿਤ ਕੁਮਾਰ ਤੇ ਹੋਰ ਹਾਜ਼ਰ ਸਨ।

Related Post