post

Jasbeer Singh

(Chief Editor)

Latest update

ਇੰਨਾ ਰਾਸ਼ੀਆਂ ਤੇ ਹੋ ਸਕਦਾ ਮੰਗਲ ਮੇਹਰਬਾਨ ,ਵਿਗੜੇ ਹੋਏ ਕੰਮ ਅੱਜ ਹੋ ਜਾਣਗੇ ਠੀਕ,ਵੇਖੋ ਅੱਜ ਦਾ ਰਾਸ਼ੀਫਲ

post-img

ਮੇਖ : ਅੱਜ ਦੇ ਦਿਨ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ-ਕੰਸਿਡ੍ਰੇਟ ਰਹਿਣਗੇ, ਮਾਣ-ਸਨਮਾਨ ਦੀ ਪ੍ਰਾਪਤੀ। ਬ੍ਰਿਖ : ਅੱਜ ਦੇ ਦਿਨ ਸ਼ਤਰੂ ਆਪਣੀ ਉਛਲਕੂਦ ਜਾਰੀ ਰੱਖ ਕੇ ਆਪ ਨੂੰ ਆਪਣੇ ਵਿਰੋਧ ਦਾ ਅਹਿਸਾਸ ਕਰਾਉਂਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਜ਼ਿਆਦਾ ਲਿਫਟ ਨਾ ਦਿਓ। ਮਿਥੁਨ : ਅੱਜ ਦੇ ਦਿਨ ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਚੰਗਾ ਨਤੀਜਾ ਦੇ ਸਕਦੀ ਹੈ, ਇਰਾਦਿਆਂ ’ਚ ਮਜ਼ਬੂਤੀ ਰਹੇਗੀ, ਜਨਰਲ ਹਾਲਾਤ ਵੀ ਅਨੁਕੂਲ ਚਲਣਗੇ। ਕਰਕ : ਅੱਜ ਦੇ ਦਿਨ ਜ਼ਮੀਨੀ ਜਾਇਦਾਦੀ ਕੰਮਾਂ ਲਈ, ਆਪ ਦੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ ਪਰ ਢਈਆ ਆਪ ਨੂੰ ਅਪਸੈਟ ਰੱਖਣ ਵਾਲਾ ਹੈ। ਸਿੰਘ : ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਰਹੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਫੈਮਿਲੀ ਫਰੰਟ ’ਤੇ ਆਪ ਦੀ ਪੈਠ ਬਣੀ ਰਹੇਗੀ। ਕੰਨਿਆ : ਅੱਜ ਦੇ ਦਿਨ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ, ਕਾਰੋਬਾਰੀ ਪਲਾਨਿੰਗ ਨੂੰ ਅੱਗੇ ਵਧਾਉਣ ਅਤੇ ਕੰਮਕਾਜੀ ਟੂਰਿੰਗ ’ਚ ਲਾਭ ਦੇਣ ਵਾਲਾ। ਤੁਲਾ :ਅੱਜ ਦੇ ਦਿਨ ਵਪਾਰ, ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਦੇਣ ਵਾਲਾ, ਮਨ ਸਫਰ ਲਈ ਰਾਜ਼ੀ ਰਹੇਗਾ। ਬ੍ਰਿਸ਼ਚਕ : ਅੱਜ ਦੇ ਦਿਨ ਮਨ ਟੈਂਸ, ਉਦਾਸ, ਪ੍ਰੇਸ਼ਾਨ, ਅਸਥਿਰ, ਡਾਵਾਂਡੋਲ ਰਹਿ ਸਕਦਾ ਹੈ, ਜਿਸ ਕਰਕੇ ਆਪ ਕੋਈ ਵੀ ਕੰਮ ਪੂਰੇ ਜੋਸ਼-ਉਤਸ਼ਾਹ ਨਾਲ ਨਾ ਕਰ ਸਕੋਗੇ। ਧਨੁ : ਅੱਜ ਦੇ ਦਿਨ ਟੀਚਿੰਗ, ਕੋਚਿੰਗ, ਪੁਸਤਕ ਪ੍ਰਕਾਸ਼ਨ, ਟੂਰਿਜ਼ਮ, ਟੂਰਿੰਗ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ। ਮਕਰ : ਅੱਜ ਦੇ ਦਿਨ ਸਮਾਂ ਸਫਲਤਾ ਦੇਣ, ਇੱਜ਼ਤ-ਮਾਣ ਵਧਾਉਣ ਅਤੇ ਦੁਸ਼ਮਣਾਂ ’ਤੇ ਆਪ ਦੀ ਪਕੜ ਮਜ਼ਬੂਤ ਕਰਨ ਵਾਲਾ ਹੋਵੇਗਾ, ਸਫਰ ਵੀ ਲਾਭਕਾਰੀ। ਕੁੰਭ : ਅੱਜ ਦੇ ਦਿਨ ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਣ, ਕਥਾ-ਵਾਰਤਾਸ ਭਜਨ-ਕੀਰਤਨ ਸੁਣਨ ’ਚ ਜੀ ਲੱਗੇਗਾ। ਮੀਨ :ਅੱਜ ਦੇ ਦਿਨ ਪੇਟ ਦੇ ਮਾਮਲੇ ’ਚ ਸਾਵਧਾਨ ਰਹਿਣਾ ਹੋਵੇਗਾ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਮਨ ਵੀ ਡਿਸਟਰਬ ਰਹੇਗਾ।

Related Post