
HOROSCOPE TODAY : ਸਿੰਘ ਰਾਸ਼ੀ: ਵਿੱਤੀ ਲੇਣ-ਦੇਣ 'ਤੇ ਧਿਆਨ ਦਿਓ, ਵੱਡੇ ਨਿਰਣਏ ਤੋਂ ਬਚੋ...
- by Jasbeer Singh
- August 23, 2024

ਮੇਖ : ਕਮਜ਼ੋਰ ਸਿਤਾਰੇ ਕਰ ਕੇ ਆਪ ਨੂੰ ਪੰਗਿਆਂ ਝਮੇਲਿਆਂ ਨਾਲ ਨਿਪਟਣਾ ਪੈ ਸਕਦਾ ਹੈ, ਆਪਣੀ ਪੇਮੈਂਟ ਵੀ ਸੋਚ-ਸਮਝ ਕੇ ਕਿਸੇ ਹੇਠ ਫਸਾਓ। ਬ੍ਰਿਖ : ਵਪਾਰ ਕਾਰੋਬਾਰ ’ਚ ਲਾਭ ਕੰਮਕਾਜੀ ਟੂਰਿੰਗ ਵੀ ਲਾਭਕਾਰੀ, ਮਾਣ-ਸਨਮਾਨ ਦੀ ਪ੍ਰਾਪਤੀ, ਵੈਸੇ ਵੀ ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਰਹੋਗੇ। ਮਿਥੁਨ : ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਹਰ ਕੰਮ ਲਈ ਜ਼ੋਰ ਲਗਾਉਣਾ ਪਵੇਗਾ। ਕਰਕ : ਕੋਈ ਵੀ ਕੋਸ਼ਿਸ਼ ਹਲਕੇ ਯਤਨਾਂ ਨਾਲ ਨਾ ਕਰੋ, ਕਿਉਂਕਿ ਉਸ ਦਾ ਕੋਈ ਖਾਸ ਨਤੀਜਾ ਨਾ ਮਿਲ ਸਕੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ। ਸਿੰਘ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ। ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਦੋਵੇਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਇਕ-ਦੂਜੇ ਨਾਲ ਨਾਰਾਜ਼ ਦਿਸਣਗੇ।ਤਨਾਵ ਤੋਂ ਛੁੱਟਕਾਰਾ ਪਾਉਣ ਦੇ ਲਈ ਸੰਗੀਤ ਦਾ ਸਹਾਰਾ ਲਉ। ਅੱਜ ਤੁਹਾਨੂੰ ਕੋਈ ਪੁਰਾਣੀ ਬਿਮਾਰੀ ਪਰੇਸ਼ਾਨ ਕਰ ਸਕਦੀ ਹੈ ਜਿਸ ਦੀ ਵਜਾਹ ਨਾਲ ਤੁਹਾਨੂੰ ਹਸਪਤਾਲ ਵੀ ਜਾਣਾ ਪੈ ਸਕਦਾ ਹੈ ਅਤੇ ਤੁਹਾਡੀ ਕਾਫੀ ਖਰਚ ਹੋ ਸਕਦਾ ਹੈ। ਜੀਵਨਸਾਥੀ ਤੁਹਾਡਾ ਖਿਆਲ ਰੱਖੇਗਾ। ਅੱਜ ਤੁਸੀ ਆਪਣੇ ਜੀਵਨਸਾਥੀ ਨਾਲ ਕਾਫੀ ਆਤਮਿਕ ਗੱਲਾਂ ਕਰ ਸਕਦੇ ਹੋ। ਤੁਲਾ : ਟੈਂਸ, ਉਦਾਸ ਅਤੇ ਪ੍ਰੇਸ਼ਾਨ ਮਨ ਨਾਲ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਚ ਘਬਰਾਹਟ ਮਹਿਸੂਸ ਕਰੋਗੇ, ਸਫਰ ਵੀ ਨਾ ਕਰੋ। ਬ੍ਰਿਸ਼ਚਕ : ਮਨ ’ਤੇ ਗਲਤ ਅਤੇ ਨੈਗੇਟਿਵ ਸੋਚ ਕਿਉਂਕਿ ਪ੍ਰਭਾਵੀ ਰਹੇਗੀ, ਇਸ ਲਈ ਸੁਚੇਤ ਰਹੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ। ਧਨ : ਜ਼ਮੀਨੀ ਕੰਮਾਂ ਲਈ ਆਪ ਦੀ ਭੱਜਦੌੜ ਕੋਈ ਖਾਸ ਨਤੀਜਾ ਨਾ ਦੇਵੇਗੀ, ਅਫਸਰਾਂ ਦੇ ਰੁਖ ’ਚ ਸਖਤ ਨਾਰਾਜ਼ਗੀ ਰਹੇਗੀ। ਮਕਰ : ਉਤਸ਼ਾਹ-ਹਿੰਮਤ ਅਤੇ ਭੱਜਦੌੜ ਬਣੀ ਰਹੇਗੀ, ਵੈਸੇ ਘਟੀਆ ਲੋਕਾਂ ਦੇ ਝਾਂਸੇ ’ਚ ਨਾ ਫਸਣਾ ਸਹੀ ਰਹੇਗਾ, ਨੁਕਸਾਨ ਦਾ ਵੀ ਡਰ। ਕੁੰਭ : ਕੰਮ ਧੰਦੇ ’ਚ ਨਾ ਤਾਂ ਉਧਾਰੀ ਦੇ ਚਕਰ ’ਚ ਫਸੋ ਅਤੇ ਨਾ ਹੀ ਦੂਜਿਆਂ ਦੇ ਝਾਂਸੇ ’ਚ ਫਸੋ ਪਰ ਜਨਰਲ ਹਾਲਾਤ ਸੁਧਰਨਗੇ। ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਦੇਵੇਗੀ, ਭੱਜਦੌੜ ਵੀ ਰਹੇਗੀ ਪਰ ਫੈਮਿਲੀ ਫਰੰਟ ’ਤੇ ਤਣਾਤਣੀ ਰਹਿ ਸਕਦੀ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.