ਰਾਸ਼ੀਫਲ ਦੇ ਅਨੁਸਾਰ, ਮੰਗਲਵਾਰ 14 ਅਗਸਤ ਦਾ ਦਿਨ ਸਾਰੀਆਂ ਰਾਸ਼ੀਆਂ ਦੇ ਲੋਕਾਂ ਲਈ ਮਿਲਿਆ-ਜੁਲਿਆ ਦਿਨ ਰਹਿਣ ਵਾਲਾ ਹੈ। ਕਈ ਰਾਸ਼ੀਆਂ ਦੇ ਲੋਕਾਂ ਨੂੰ ਖੁਸ਼ੀਆਂ ਦੇ ਸਰੋਤ ਸ਼ੁੱਕਰ ਦੇ ਤਾਰਾ ਵਿੱਚ ਬਦਲਾਅ ਦੇ ਕਾਰਨ ਆਰਥਿਕ ਤੌਰ 'ਤੇ ਲਾਭ ਹੋ ਸਕਦਾ ਹੈ। ਇਸ ਦੇ ਨਾਲ ਹੀ ਕਈ ਰਾਸ਼ੀਆਂ ਦੇ ਲੋਕ ਅੱਜ ਸ਼ੁਭ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਨ। ਜਾਣੋ ਨੌਕਰੀ, ਪ੍ਰੇਮ, ਵਿਆਹ, ਕਾਰੋਬਾਰ 'ਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ | ਮੇਖ : ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਨਾ ਕਰੋ ਜਿਹੜੀਆਂ ਸਿਹਤ ਜਾਂ ਪੇਟ ਨੂੰ ਸੂਟ ਨਾ ਕਰਦੀਆਂ ਹੋਣ, ਸਫਰ ਵੀ ਨਾ ਕਰੋ, ਕਿਉਂਕਿ ਉਹ ਟੈਨਸ਼ਨ ਦੇਣ ਵਾਲਾ ਹੋਵੇਗਾ। ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਤਾਂ ਪਹਿਲੇ ਦੀ ਤਰ੍ਹਾਂ ਰਹੇਗੀ ਪਰ ਦੋਵੇਂ ਪਤੀ-ਪਤਨੀ ’ਚ ਕਿਸੇ ਨਾ ਕਿਸੇ ਗੱਲ ’ਤੇ ਇਕ-ਦੂਜੇ ਨਾਲ ਵਿਚਾਰਕ ਮਤਭੇਦ ਬਣੇ ਰਹਿਣਗੇ। ਮਿਥੁਨ : ਹਲਕੀ ਸੋਚ ਵਾਲੇ ਸ਼ਤਰੂ ਅਤੇ ਆਪ ਨਾਲ ਜੈਲਸ ਕਰਨ ਵਾਲੇ ਲੋਕ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਕਾਫੀ ਐਕਟਿਵ ਰਹਿ ਸਕਦੇ ਹਨ, ਸੁਚੇਤ ਰਹੋ। ਕਰਕ : ਮਨ ਅਤੇ ਸੋਚ ’ਤੇ ਵਧਦੀ ਨੈਗੇਟਿਵਿਟੀ ਆਪ ਨੂੰ ਡਿਸਟਰਬ, ਪ੍ਰੇਸ਼ਾਨ ਰੱਖੇਗੀ, ਇਸ ਲਈ ਆਪ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣਾ ਹੋਵੇਗਾ। ਸਿੰਘ : ਟਾਰਗੈੱਟ ਦੇ ਨੇੜੇ ਪਹੁੰਚਿਆ ਆਪ ਦਾ ਕੋਈ ਜਾਇਦਾਦੀ ਕੰਮ ਫਿਰ ਉਲਝ ਸਕਦਾ ਹੈ, ਇਸ ਲਈ ਪੂਰੀ ਤਰ੍ਹਾਂ ਸੁਚੇਤ ਰਹਿ ਕੇ ਹਰ ਕੋਸ਼ਿਸ਼ ਕਰੋ। ਕੰਨਿਆ : ਅੱਜ ਤੁਹਾਨੂੰ ਆਪਣੀ ਸਿਹਤ 'ਤੇ ਧਿਆਨ ਦੇਣਾ ਚਾਹੀਦਾ ਹੈ, ਖਾਣ-ਪੀਣ 'ਤੇ ਕਾਬੂ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਯਾਤਰਾ ਆਦਿ 'ਤੇ ਬਾਹਰ ਜਾਂਦੇ ਹੋ ਤਾਂ ਵਾਹਨ ਦੀ ਵਰਤੋਂ ਸਾਵਧਾਨੀ ਨਾਲ ਕਰੋ। ਕਾਰੋਬਾਰ ਵਿੱਚ ਅੱਜ ਤੁਹਾਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਤੁਹਾਨੂੰ ਕਿਸੇ ਨਜ਼ਦੀਕੀ ਤੋਂ ਕੋਈ ਵੱਡਾ ਆਫਰ ਮਿਲ ਸਕਦਾ ਹੈ। ਸਾਥੀ ਦੀ ਸਿਹਤ ਵਿੱਚ ਗਿਰਾਵਟ ਆਵੇਗੀ।...... ਤੁਲਾ : ਕਾਰੋਬਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ ਹੈ, ਇਸ ਲਈ ਨਾ ਤਾਂ ਕੋਈ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕਿਸੇ ਹੇਠ ਆਪਣੀ ਪੇਮੈਂਟ ਫਸਾਓ। ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਪਹਿਲੇ ਦੀ ਤਰ੍ਹਾਂ ਬਣੀ ਰਹੇਗੀ ਪਰ ਮਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ-ਡਿਸਟਰਬ-ਡਾਵਾਂਡੋਲ ਜਿਹਾ ਰਹੇਗਾ। ਧੰਨੁ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਸਫਰ ਵੀ ਟਾਲ ਦੇਣਾ ਠੀਕ ਰਹੇਗਾ। ਮਕਰ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ ਵੀ ਫਰੂਟਫੁਲ ਰਹੇਗੀ, ਇੱਜ਼ਤ-ਮਾਣ ਲਈ ਚੰਗਾ ਸਮਾਂ। ਕੁੰਭ : ਧਿਆਨ ਰੱਖੋ ਕਿ ਕਿਸੇ ਅਫਸਰ ਦੇ ਸਖਤ ਰੁਖ ਕਰ ਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਉਲਝ-ਵਿਗੜ ਨਾ ਜਾਵੇ। ਮੀਨ : ਸਮਾਂ ਰੁਕਾਵਟਾਂ, ਮੁਸ਼ਕਲਾਂ ਵਾਲਾ, ਆਪ ਪੂਰੇ ਉਤਸ਼ਾਹ ਅਤੇ ਹਿੰਮਤ ਨਾਲ ਕੋਈ ਵੀ ਕੋਸ਼ਿਸ਼ ਨਾ ਕਰ ਕਰੋਗੇ, ਮਾਨਸਿਕ ਪ੍ਰੇਸ਼ਾਨੀ ਵੀ ਰਹਿਣ ਦਾ ਡਰ।
