post

Jasbeer Singh

(Chief Editor)

Punjab

ਸਿ਼ਮਲਾ ਦੇ ਵਪਾਰੀਆਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਰੱਖਿਆ ਬਾਜ਼ਾਰ ਬੰਦ

post-img

ਸਿ਼ਮਲਾ ਦੇ ਵਪਾਰੀਆਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਰੱਖਿਆ ਬਾਜ਼ਾਰ ਬੰਦ ਸਿ਼ਮਲਾ : ਬੀਤੇ ਦਿਨੀਂ ਸਿ਼ਮਲਾ ਵਿਖੇ ਮਸਜਿਦ ਨੂੰ ਲੈ ਕੇ ਪੈਦਾ ਹੋਏ ਰੋਸ ਵਜੋਂ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਤੇ ਪੁਲਸ ਵਲੋ਼ਂ ਲਾਠੀਚਾਰਜ ਕੀਤੇ ਜਾਣ ਦੇ ਰੋਸ ਵਜੋਂ ਅੱਜ ਸਿ਼ਮਲਾ ਦੇ ਵਪਾਰੀਆਂ ਨੇ ਸਵੇਰੇ 10 ਵਜੇ ਤੋ਼ ਲੈ ਕੇ ਦੁਪਹਿਰ ਦੇ 1 ਵਜੇ ਤੱਕ ਬਾਜ਼ਾਰ ਬੰਦ ਰੱਖਿਆ।ਦੱਸਣਯੋਗ ਹੈ ਕਿ ਜੋ ਹਿੰਦੂ ਸੰਗਠਨਾਂ ਨਾਲ ਜੁੜੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵਲੋ ਧਾਰਾ 163 ਦੀ ਉਲੰਘਣਾਂ ਕਰਕੇ ਸੰਜੌਲੀ `ਚ ਪ੍ਰਦਰਸ਼ਨ ਕੀਤਾ ਗਿਆ ਸੀ ਦੇ ਦੌਰਾਨ ਸਿ਼ਮਲਾ ਪੁਲਸ ਨੇ ਭੀੜ ਨੂੰ ਤਿੱਤਰ ਬਿੱਤ ਕਰਨ ਲਈ ਲਾਠੀਚਾਰਜ ਵੀ ਕੀਤਾ ਗਿਆ ਸੀ ਅਤੇ ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਹੀ ਨਹੀਂ ਬਲਕਿ ਕਈ ਪੁਲਸ ਮੁਲਾਜਮ ਵੀ ਗੰਭੀਰ ਜ਼ਖ਼ਮੀ ਹੋ ਗਏ ਸਨ। ਸਿ਼ਮਲਾ ਦੇ ਵਪਾਰੀਆਂ ਵਲੋਂ ਜੋ ਅੱਜ ਸਵੇਰ ਦੇ 10 ਵਜੇ ਤੋਂ ਦੁਪਹਿਰ ਦੇ 1 ਵਜੇ ਤੱਕ ਬਾਜ਼ਾਰ ਬੰਦ ਰੱਖੇ ਗਏ ਸੀ ਤਹਿਤ ਰਾਜਧਾਨੀ ਸਿ਼ਮਲਾ ਹੀ ਨਹੀਂ ਸਗੋਂ ਉਪਨਗਰਾਂ ਦੇ ਬਾਜ਼ਾਰ ਵੀ ਪੂਰੀ ਤਰ੍ਹਾਂ ਬੰਦ ਰਹੇ, ਜਿਸ ਕਾਰਨ ਆਮ ਲੋਕਾਂ ਨੂੰ ਖਰੀਦਦਾਰੀ ਕਰਨ ਲਈ 1 ਵਜੇ ਤੱਕ ਬਾਜ਼ਾਰ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪਿਆ। ਸਿ਼ਮਲਾ ਵਪਾਰ ਮੰਡਲ ਅਧੀਨ ਆਉਂਦੇ ਕਾਰੋਬਾਰੀਆਂ ਨੇ ਸਿ਼਼ਮਲਾ ਪੁਲਸ ਵੱਲੋਂ ਕਿਸਾਨਾਂ ਖਿਲਾਫ਼ ਕੀਤੀ ਕਾਰਵਾਈ ਵਿਰੁੱਧ ਰੋਸ ਪ੍ਰਗਟਾਉਂਦਿਆਂ ਸ਼ੇਰੇ ਪੰਜਾਬ ਚੌਕ ਤੋਂ ਸੀਟੀਓ ਚੌਕ ਤੱਕ ਰੋਸ ਮਾਰਚ ਵੀ ਕੱਢਿਆ। ਇਸ ਦੌਰਾਨ ਵਪਾਰੀਆਂ ਨੇ ਸੂਬਾ ਸਰਕਾਰ ਤੇ ਸਿ਼਼ਮਲਾ ਜਿ਼ਲ੍ਹਾ ਪ੍ਰਸ਼ਾਸਨ ਖਿ਼ਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਸਿ਼ਮਲਾ ਦੇ ਪੁਲਸ ਸੁਪਰਡੈਂਟ ਅਤੇ ਸਿ਼ਮਲਾ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਪਾਰੀਆਂ ਨੇ ਜਿ਼ਲ੍ਹਾ ਪੁਲਸ ਮੁਖੀ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਹਿੰਦੂ ਭਾਈਚਾਰੇ ਦੇ ਲੋਕਾਂ `ਤੇ ਜਾਣ ਬੁੱਝ ਕੇ ਲਾਠੀਚਾਰਜ ਕੀਤਾ ਗਿਆ ਹੈ, ਜਿਸ ਨੂੰ ਸ਼ਹਿਰ ਦੇ ਵਪਾਰੀਆਂ ਵਲੋਂ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਹਰ ਪੱਧਰ `ਤੇ ਵਿਰੋਧ ਕੀਤਾ ਜਾਵੇਗਾ।ਸਿ਼ਮਲਾ ਵਪਾਰ ਮੰਡਲ ਦੇ ਮੈਂਬਰ ਸੰਜੀਵ ਠਾਕੁਰ ਨੇ ਕਿਹਾ ਕਿ ਬੁੱਧਵਾਰ ਨੂੰ ਪੁਲਸ ਨੇ ਨਿਹੱਥੇ ਹਿੰਦੂ ਪ੍ਰਦਰਸ਼ਨਕਾਰੀਆਂ `ਤੇ ਗੋਲੀਆਂ ਚਲਾਈਆਂ, ਜਿਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਹਨ। ਉਨ੍ਹਾਂ ਇਸ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ। ਸੰਜੀਵ ਠਾਕੁਰ ਨੇ ਕਿਹਾ ਕਿ ਸਥਾਨਕ ਕਾਰੋਬਾਰੀ ਸਿ਼ਮਲਾ ਦੇ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਦੀ ਬਰਖਾਸਤਗੀ ਚਾਹੁੰਦੇ ਹਨ।

Related Post