
Patiala News
0
ਟਰੈਫਿਕ ਪੁਲਿਸ ਨਾਭਾ ਵੱਲੋਂ ਗਰਮੀ ਦੇ ਮੌਸਮ ਨੂੰ ਵੇਖਦਿਆਂ ਛਾਦਾਰ ਬੂਟੇ ਲਗਾਏ ਗਏ
- by Jasbeer Singh
- June 6, 2025

ਟਰੈਫਿਕ ਪੁਲਿਸ ਨਾਭਾ ਵੱਲੋਂ ਗਰਮੀ ਦੇ ਮੌਸਮ ਨੂੰ ਵੇਖਦਿਆਂ ਛਾਦਾਰ ਬੂਟੇ ਲਗਾਏ ਗਏ ਨਾਭਾ 6 ਜੂਨ : ਟਰੈਫਿਕ ਪੁਲਿਸ ਨਾਭਾ ਵੱਲੋਂ ਗਰਮੀ ਦੇ ਮੌਸਮ ਦੇ ਮੱਦੇ ਨਜ਼ਰ ਅੱਜ ਨਾਭਾ ਦਫਤਰ ਦੇ ਨੇੜੇ ਅਤੇ ਹੋਰ ਥਾਵਾਂ ਤੇ ਇੰਚਾਰਜ ਬਲਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਛਾਦਾਰ ਬੂਟੇ ਲਗਾਏ ਗਏ ਇਸ ਮੌਕੇ ਉਹਨਾਂ ਨਾਲ ਫੋਰੈਸਟ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ ਇਸ ਮੌਕੇ ਇੰਚਾਰਜ ਬਲਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਗਰਮੀ ਦੇ ਮੌਸਮ ਦੇ ਮੱਦੇ ਨਜ਼ਰ ਰੱਖਦੇ ਹੋਏ ਵਾਤਾਵਰਨ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਸੀਂ ਅੱਜ ਇਸ ਮੱਦੇ ਨਜ਼ਰ ਬੂਟੇ ਲਗਾ ਰਹੇ ਹਾਂ ਅਤੇ ਇਸ ਮੌਕੇ ਏਐਸ ਆਈ ਹਰਦੀਪ ਸਿੰਘ, ਏਐਸਆਈ ਭਗਵੰਤ ਸਿੰਘ, ਐਚ ਸੀ ਸਤਿਗੁਰ ਸਿੰਘ,ਅਤੇ ਹੋਰ ਮੁਲਾਜ਼ਮ ਹਾਜ਼ਰ ਸਨ