post

Jasbeer Singh

(Chief Editor)

Patiala News

ਸ਼ਹਿਰ 'ਚ ਆਵਾਜਾਈ ਦਿੱਕਤਾਂ ਦੂਰ ਹੋਣਗੀਆਂ : ਅਜੀਤਪਾਲ ਸਿੰਘ ਕੋਹਲੀ

post-img

ਸ਼ਹਿਰ 'ਚ ਆਵਾਜਾਈ ਦਿੱਕਤਾਂ ਦੂਰ ਹੋਣਗੀਆਂ : ਅਜੀਤਪਾਲ ਸਿੰਘ ਕੋਹਲੀ -ਵਿਧਾਇਕ ਨੇ ਲੀਲਾ ਭਵਨ ਮਾਰਕੀਟ ਐਸੋਸੀਏਸ਼ਨ ਦੀ ਮੰਗ 'ਤੇ ਦੂਰ ਕਰਵਾਈ ਆਵਾਜਾਈ ਰੁਕਾਵਟ ਪਟਿਆਲਾ, 9 ਨਵੰਬਰ : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਪਟਿਆਲਾ ਸ਼ਹਿਰ ਵਿੱਚ ਆਵਾਜਾਈ ਦਿੱਕਤਾਂ ਦੂਰ ਕੀਤੀਆਂ ਜਾਣਗੀਆ । ਵਿਧਾਇਕ ਕੋਹਲੀ ਨੇ ਅੱਜ ਲੀਲਾ ਭਵਨ ਮਾਰਕੀਟ ਐਸੋਸੀਏਸ਼ਨ ਦੀ ਮੰਗ 'ਤੇ ਲੀਲਾ ਭਵਨ ਤੋਂ ਬਡੂੰਗਰ ਚੌਂਕ ਨੂੰ ਜਾਂਦੀ ਸੜਕ 'ਤੇ ਤਿੰਨ ਕੱਟ ਬੰਦ ਕਰਨ ਲਈ ਲਗਾਏ ਗਏ ਬੈਰੀਕੇਡਿੰਗ ਹਟਵਾਏ । ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹਿਰ ਵਿੱਚ ਲੱਗਣ ਵਾਲੇ ਜਾਮ ਨਾਲ ਨਜਿੱਠਣ ਲਈ ਕਈ ਸੜਕਾਂ ਉਪਰ ਕੱਟ ਬੰਦ ਕਰਕੇ ਟ੍ਰੈਫਿਕ ਪੁਲਿਸ ਵੱਲੋਂ ਟਰਾਇਲ ਕੀਤਾ ਜਾ ਰਿਹਾ ਹੈ ਤਾਂ ਕਿ ਸਥਾਨਕ ਵਸਨੀਕਾਂ ਅਤੇ ਰਾਹਗੀਰਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਈ ਤਰ੍ਹਾਂ ਦੇ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਸ਼ਹਿਰ ਵਿੱਚ ਜਾਮ ਵੀ ਨਾ ਲੱਗਣ । ਵਿਧਾਇਕ ਨੇ ਦੱਸਿਆ ਕਿ ਇਸੇ ਤਹਿਤ ਹੀ ਟ੍ਰੈਫਿਕ ਪੁਲਿਸ ਨੇ ਇਨਕਮ ਟੈਕਸ ਰੋਡ 'ਤੇ ਵੀ ਕੱਟ ਬੰਦ ਕੀਤੇ ਸਨ ਪਰੰਤੂ ਇਸ ਨੂੰ ਖੁਲ੍ਹਵਾਉਣ ਲਈ ਲੀਲਾ ਭਵਨ ਮਾਰਕੀਟ ਐਸੋਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਤੇ ਹਨੀ ਲੂਥਰਾ ਨੇ ਮੰਗ ਕੀਤੀ ਸੀ ਕਿ ਅਜਿਹਾ ਹੋਣ ਨਾਲ ਸਾਰੀ ਲੀਲਾ ਭਵਨ ਮਾਰਕੀਟ ਲਈ ਸਮੱਸਿਆ ਪੈਦਾ ਹੋ ਰਹੀ ਹੈ, ਜਿਸ ਲਈ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਇਸ ਸਮੱਸਿਆ ਦਾ ਹੱਲ ਕਰਵਾਇਆ ਹੈ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਨੇ ਮੰਗ ਰੱਖੀ ਕਿ ਲੀਲਾ ਭਵਨ ਨੇੜਲੇ ਸਕੂਲਾਂ ਦੀ ਛੁੱਟੀ ਸਮੇਂ ਇੱਕ ਘੰਟੇ ਦੇ ਸਮੇਂ ਲਈ ਚਾਵਲਾ ਚਿਕਨ ਤੋਂ ਐਚ. ਡੀ. ਐਫ. ਸੀ. ਬੈਂਕ ਨੂੰ ਜਾਂਦੀ ਸੜਕ ਨੂੰ ਇਕ ਤਰਫ਼ਾ ਕੀਤਾ ਜਾਵੇ, ਜਿਸ 'ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੌਕੇ 'ਤੇ ਹੀ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ । ਇਸ ਤੋਂ ਬਿਨ੍ਹਾਂ ਇਨਕਮ ਟੈਕਸ ਰੋਡ 'ਤੇ ਆਵਾਜਾਈ ਵਿੱਚ ਰੁਕਾਵਟਾਂ ਦੂਰ ਕਰਨ ਲਈ ਟ੍ਰੈਫਿਕ ਪੁਲਿਸ ਨੂੰ ਇੱਕ ਮੁਲਾਜਮ ਤਾਇਨਾਤ ਕਰਨ ਲਈ ਵੀ ਕਿਹਾ ਗਿਆ ਤਾਂ ਕਿ ਲੋਕਾਂ ਨੂੰ ਆਵਾਜਾਈ ਵਿੱਚ ਕੋਈ ਸਮੱਸਿਆ ਨਾ ਆਵੇ । ਇਸ ਮੌਕੇ ਲੀਲਾ ਭਵਨ ਮਾਰਕੀਟ ਐਸੋਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਤੇ ਹਨੀ ਲੂਥਰਾ ਤੇ ਹੋਰ ਦੁਕਾਨਦਾਰਾਂ ਨੇ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕੀਤਾ ਹੈ ।

Related Post