post

Jasbeer Singh

(Chief Editor)

Patiala News

ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਸਿਖਲਾਈ ਵਰਕਸ਼ਾਪ ਆਯੋਜਿਤ

post-img

ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਸਿਖਲਾਈ ਵਰਕਸ਼ਾਪ ਆਯੋਜਿਤ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਲਈ ਕਿਸ਼ੋਰ ਸਿੱਖਿਆ ਪ੍ਰੋਗਰਾਮ ਦਾ ਆਯੋਜਨ ਅਧਿਆਪਕ ਖ਼ੁਸ਼ਕਿਸਮਤ ਹਨ ਜਿਨ੍ਹਾਂ ਨੂੰ ਦੇਸ਼ ਦੇ ਕਿਸ਼ੋਰਾਂ ਨੂੰ ਪੜ੍ਹਾਉਣ ਅਤੇ ਉਹਨਾਂ ਦੀ ਯੋਗ ਅਗਵਾਈ ਕਰਨ ਦਾ ਮੌਕਾ ਮਿਲਦਾ ਹੈ :  ਡਾ. ਰਵਿੰਦਰਪਾਲ ਸ਼ਰਮਾ ਡਿਪਟੀ ਡੀ. ਈ. ਓ. ਪਟਿਆਲਾ ਪਟਿਆਲਾ, 18 ਸਤੰਬਰ 2025 : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਡਾਇਰੈਕਟਰ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਬਲਾਕ ਰਾਜਪੁਰਾ-2, ਨਾਭਾ ਅਤੇ ਸਮਾਣਾ-1 ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ, ਹੈੱਡ ਮਾਸਟਰਾਂ/ਮਿਸਟ੍ਰੈਸਾਂ, ਸਕੂਲ ਇੰਚਾਰਜਾਂ ਅਤੇ ਅਧਿਆਪਕਾਂ ਲਈ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਤੇ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਸਿਖਲਾਈ ਵਰਕਸ਼ਾਪ ਦਾ ਆਯੋਜਨ ਪੀ. ਐਮ. ਸ੍ਰੀ ਸਸਸਸ ਮਲਟੀਪਰਪਜ਼ ਸਕੂਲ, ਪਾਸੀ ਰੋਡ ਵਿਖੇ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ 2 ਸਰਕਾਰੀ ਏਡਿਡ ਅਤੇ 10 ਪ੍ਰਾਈਵੇਟ ਸਕੂਲਾਂ ਨੇ ਵੀ ਸ਼ਮੂਲੀਅਤ ਕੀਤੀ । ਇਹ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਦੇਖ-ਰੇਖ ਹੇਠ ਆਯੋਜਿਤ ਹੋਈ । ਵਰਕਸ਼ਾਪ ਦੀ ਸ਼ੁਰੂਆਤ ਸਮੇਂ ਡਾ. ਰਵਿੰਦਰਪਾਲ ਸ਼ਰਮਾ ਡਿਪਟੀ ਡੀ. ਈ. ਓ. ਪਟਿਆਲਾ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਖ਼ੁਸ਼ਕਿਸਮਤ ਹਨ ਜਿਨ੍ਹਾਂ ਨੂੰ ਦੇਸ਼ ਦੇ ਕਿਸ਼ੋਰਾਂ ਨੂੰ ਪੜ੍ਹਾਉਣ ਅਤੇ ਉਹਨਾਂ ਦੀ ਯੋਗ ਅਗਵਾਈ ਕਰਨ ਦਾ ਮੌਕਾ ਮਿਲਦਾ ਹੈ। ਉਹਨਾਂ ਨੇ ਅਪੀਲ ਕੀਤੀ ਕਿ ਸਾਰੇ ਸਕੂਲ ਪ੍ਰਬੰਧਨ ਵਿਦਿਆਰਥੀਆਂ ਦੀ ਸਿਹਤ, ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਦਾ ਧਿਆਨ ਰੱਖਣ ਲਈ ਇਸ ਵਿਸ਼ੇਸ਼ ਸਿਖਲਾਈ ਤੋਂ ਪੂਰਾ ਲਾਹ  ਲੈਣ । ਸੈਮੀਨਾਰ ਦੌਰਾਨ ਪ੍ਰਿੰਸੀਪਲ ਵਿਜੈ ਕਪੂਰ, ਡਾ. ਚੰਦਨ, ਜਗਮੀਤ ਸਿੰਘ ਹੈੱਡ ਮਾਸਟਰ (ਨੋਡਲ), ਵੀਨਾ ਅਰੋੜਾ ਹੈੱਡ ਮਿਸਟ੍ਰੈਸ, ਗਗਨਦੀਪ ਕੌਰ, ਨਤਾਲਿਆ ਸੂਦ, ਸੋਨੀਆ ਚਾਵਲਾ ਅਤੇ ਹੋਰ ਰਿਸੋਰਸ ਪਰਸਨਾਂ ਨੇ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ ।   ਇਸ ਮੌਕੇ ਰਾਜਿੰਦਰ ਸਿੰਘ ਖਹਿਰਾ, ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ, ਰਾਜਿੰਦਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭੁਨਰਹੇੜੀ-2, ਡਾਹਰੀਆਂ, ਘਨੌਰ, ਦੇਵੀਗੜ੍ਹ, ਰਾਜਪੁਰਾ-1, ਪਟਿਆਲਾ-1, ਪਟਿਆਲਾ-2 ਅਤੇ ਪਟਿਆਲਾ-3 ਦੇ ਸਕੂਲ ਮੁਖੀਆਂ ਦਾ ਸੈਮੀਨਾਰ ਲਗ ਚੁੱਕਾ ਹੈ ਅਤੇ ਭਲਕੇ ਬਾਬਰਪੁਰ, ਭਾਦਸੋਂ-1, ਭਾਦਸੋਂ-2 ਅਤੇ ਭੁਨਰਹੇੜੀ-1 ਬਲਾਕਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦਾ ਸੈਮੀਨਾਰ ਲੱਗੇਗਾ । ਇਹਨਾਂ ਸੈਮੀਨਾਰਾਂ ਦਾ ਦੂਜਾ ਰਾਊਂਡ 23 ਸਤੰਬਰ ਤੋਂ 26 ਸਤੰਬਰ ਤੱਕ ਹੋਵੇਗਾ ।

Related Post