ਟਰਾਮਾ ਸੈਂਟਰ ਦੀ ਸੀਲਿੰਗ ਛੱਤ ਅਚਾਨਕ ਡਿੱਗੀ ਚੰਡੀਗੜ੍ਹ,23 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-32 ਵਿਖੇ ਬਣੇ ਸਰਕਾਰੀ ਮੈਡੀਕਲ ਕਾਲਜ ਐਂਡ ਹਸਪਤਾਲ ਵਿਚ ਬਣੇ ਐਡਵਾਂਸ ਟਰਾਮਾ ਸੈਂਟਰ ਦੀ ਸੈਂਟਰ ਸੀਲਿੰਗ ਛੱਤ ਅਚਾਨਕ ਡਿੱਗ ਗਈ। ਕਿੰਨੇ ਮਹੀਨੇ ਪਹਿਲਾਂ ਹੀ ਬਣੀ ਸੀ ਇਹ ਛੱਤ ਐਡਵਾਂਸ ਟਰਾਮਾ ਸੈਂਟਰ ਵਿਖੇ ਜੋ ਸੀਲਿੰਗ ਵਾਲੀ ਛੱਤ ਅਚਾਨਕ ਹੀ ਡਿੱਗ ਗਈ ਹੈ ਚਾਰ ਮਹੀਨੇ ਪਹਿਲਾਂ ਹੀ ਬਣਾਈ ਗਈ ਸੀ। ਛੱਤ ਤੇ ਇਕਦਮ ਇਸ ਤਰ੍ਹਾਂ ਡਿੱਗਣ ਨਾਲ ਹਸਪਤਾਲ ਵਿਚ ਇਕ ਵਾਰ ਤਾਂ ਭੜਥੂ ਪੈ ਗਿਆ।ਜਦੋਂ ਇਹ ਹਾਦਸਾ ਅੱਜ ਵਾਪਰਿਆ ਤਾਂ ਉਸ ਸਮੇਂ ਜਾਣਕਾਰੀ ਮੁਤਾਬਕ ਟਰਾਮਾ ਸੈਂਟਰ ਵਿੱਚ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ ਤੇ ਹਿੱਸਾ ਇੰਝ ਹੇਠਾਂ ਆ ਡਿੱਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਿਲੀ ਜਾਣਕਾਰੀ ਅਨੁਸਾਰ ਛੱਤ ਤੇਜ ਮੀਂਹ ਅਤੇ ਹਵਾਵਾਂ ਦੇ ਚਲਦਿਆਂ ਡਿੱਗੀ ਦੱਸੀ ਜਾ ਰਹੀ ਹੈ। ਬਸ ਖ਼ੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਕੋਈ ਮਰੀਜ਼ ਜਾਂ ਸਿਹਤ ਕਰਮਚਾਰੀ ਉਸ ਦੇ ਹੇਠਾਂ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਇਮਾਰਤ ਦੀ ਗੁਣਵੱਤਾ `ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।
