

ਅਦਾਕਾਰ ਤੋਂ ਸਿਆਸੀ ਆਗੂ ਬਣੇ ਸ਼ੱਤਰੂਘਣ ਸਿਨਹਾ ਨੇ ਅੱਜ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ। ਟੀਐੱਮਸੀ ਆਗੂ ਨੇ ਭਾਜਪਾ ਦੇ ਆਪਣੇ ਨੇੜਲੇ ਵਿਰੋਧੀ ਐੱਸ.ਐੱਸ. ਆਹਲੂਵਾਲੀਆ ਨੂੰ 59,564 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸ਼ੱਤਰੂਘਣ ਸਿਨਹਾ ਨੂੰ 6,05,645 ਵੋਟਾਂ ਮਿਲੀਆਂ ਜਦਕਿ ਆਹਲੂਵਾਲੀਆ ਨੂੰ 5,46,081 ਵੋਟ ਮਿਲੀਆਂ। ਇਸੇ ਤਰ੍ਹਾਂ ਕ੍ਰਿਕਟਰ ਤੋਂ ਸਿਆਸੀ ਆਗੂ ਬਣੇ ਕੀਰਤੀ ਆਜ਼ਾਦ ਨੇ ਬਰਧਮਾਨ-ਦੁਰਗਾਪੁਰ ਲੋਕ ਸਭਾ ਸੀਟ ਤੋਂ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਦਿਲੀਪ ਘੋਸ਼ ਨੂੰ 1,37,981 ਵੋਟਾਂ ਨਾਲ ਹਰਾਇਆ। ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਆਜ਼ਾਦ ਨੂੰ 7,20,667 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਘੋਸ਼ ਨੂੰ 5,82,686 ਵੋਟਾਂ ਮਿਲੀਆਂ।