
ਅੰਗ੍ਰੇਜ਼ੀ ਨੂੰ ਟਰੰਪ ਨੇ ਐਲਾਨਿਆ ਅਮਰੀਕਾ ਦੀ ਅਧਿਕਾਰਤ ਰਾਸ਼ਟਰੀ ਭਾਸ਼ਾ
- by Jasbeer Singh
- April 29, 2025

ਅੰਗ੍ਰੇਜ਼ੀ ਨੂੰ ਟਰੰਪ ਨੇ ਐਲਾਨਿਆ ਅਮਰੀਕਾ ਦੀ ਅਧਿਕਾਰਤ ਰਾਸ਼ਟਰੀ ਭਾਸ਼ਾ ਅਮਰੀਕਾ, 29 ਅਪੈ੍ਰਲ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਗ੍ਰੇਜ਼ੀ ਭਾਸ਼ਾ ਨੂੰ ਅਮਰੀਕਾ ਦੀ ਅਧਿਕਾਰਤ ਰਾਸ਼ਟਰੀ ਭਾਸ਼ਾ ਐਲਾਨਦਿਆਂ ਟਰੱਕ ਡਰਾਈਵਰਾਂ ਲਈ ਅੰਗ੍ਰੇਜ਼ੀ ਵਿਚ ਮੁਹਾਰਤ ਹਾਸਲ ਕਰਨਾ ਲਾਜ਼ਮੀ ਕਰ ਦਿੱਤਾ ਹੈ। ਟਰੰਪ ਦੇ ਇਸ ਫ਼ੈਸਲੇ ਤੇ ਆਪਣੀ ਪ੍ਰਤੀਕਿਰਆ ਦਿੰਦਿਆਂ ਸਿੱਖ ਗਠਜੋੜ ਸੰਗਠਨ ਨੇ ਜਿਥੇ ਅਜਿਹਾ ਕੀਤੇ ਜਾਣ ਨਾਲ ਚਿੰਤਾਵਾਂ ਵਧਣਾਾ ਦੱਸਿਆ ਉਥੇ ਇਸ ਦੇ ਮਾੜੇ ਅਸਰਾਂ ਬਾਰੇ ਵੀ ਗੱਲ ਕੀਤੀ। ਸਿੱਖ ਗਠਜੋੜ ਸੰਗਠਨ ਨੇ ਕਿਹਾ ਕਿ ਇਸ ਹੁਕਮ ਦਾ ਸਿੱਖ ਭਾਈਚਾਰੇ ਦੇ ਟਰੱਕ ਡਰਾਈਵਰਾਂ ਤੇ ਪੱਖਪਾਤੀ ਪ੍ਰਭਾਂਵ ਪੈ ਸਕਦਾ ਹੈ ਅਤੇ ਰੋਜ਼ਗਾਰ ਵਿਚ ਵੀ ਕਈ ਤਰ੍ਹਾਂ ਦੀਆਂ ਔਕੜਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਇਸ ਕਾਰਜਕਾਰੀ ਹੁਕਮ ਤੇ ਦਸਤਖ਼ਤ ਤੱਕ ਕਰ ਦਿੱਤੇ ਗਏ ਹਨ।