69 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਰੱਸਾਕੱਸੀ ਦੇ ਮੁਕਾਬਲੇ ਸ਼ੁਰੂ
- by Jasbeer Singh
- November 7, 2025
69 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਰੱਸਾਕੱਸੀ ਦੇ ਮੁਕਾਬਲੇ ਸ਼ੁਰੂ - ਅੰਡਰ -19 ਤੇ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਜ਼ਿਲ੍ਹਾ ਸੰਗਰੂਰਸੰਗਰੂਰ, 7 ਨਵੰਬਰ 2025 : 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਰੱਸਾਕੱਸੀ ਅੰਡਰ-17 ਅਤੇ ਅੰਡਰ-19 ਲੜਕੀਆਂ 2025-26 ਦੇ ਮੁਕਾਬਲੇ ਜੋ ਕਿ ਸਥਾਨਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੇ ਖੇਡ ਗਰਾਊਂਡ ਵਿਖੇ ਹੋ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਨਰੇਸ਼ ਸੈਣੀ ਨੇ ਦੱਸਿਆ ਇਸ ਟੂਰਨਾਮੈਂਟ ਵਿੱਚ ਅੰਡਰ -17 ਅਤੇ ਅੰਡਰ -19 ਸਾਲ ਦੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ ਜਿਲ੍ਹਿਆਂ ਵਿੱਚੋਂ 400 ਖਿਡਾਰੀ ਭਾਗ ਲੈ ਰਹੇ ਹਨ, ਜ਼ਿਲ੍ਹਾ ਸੰਗਰੂਰ ਲਈ ਇਹਨਾਂ ਮੁਕਾਬਲਿਆਂ ਦੀ ਮੇਜ਼ਬਾਨੀ ਕਰਨੀ ਮਾਣ ਵਾਲੀ ਗੱਲ ਹੈ । ਇਸ ਟੂਰਨਾਮੈਂਟ ਦੇ ਕਨਵੀਨਰ ਸ੍ਰ ਅਮਰੀਕ ਸਿੰਘ ਡੀ .ਪੀ. ਈ. ਨੇ ਦੱਸਿਆ ਕਿ ਅੱਜ ਜੋ ਮੁਕਾਬਲੇ ਹੋ ਰਹੇ ਹਨ ਇਹਨਾਂ ਅੰਡਰ -17 ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਜਿਲ੍ਹਾ ਸੰਗਰੂਰ ਨੇ ਬਠਿੰਡੇ ਨੂੰ 2-0 ਨਾਲ,ਮਾਨਸਾ ਨੇ ਬਰਨਾਲਾ ਨੂੰ 2-0 ਨਾਲ, ਲੁਧਿਆਣਾ ਨੇ ਮੋਗੇ ਨੂੰ 2-0 , ਦੇ ਫਰਕ ਨਾਲ ਹਰਾਇਆ ।ਇਸੇ ਤਰ੍ਹਾਂ ਅੰਡਰ-19 ਦੇ ਮੁਕਾਬਲਿਆਂ ਵਿੱਚ ਫਿਰੋਜਪੁਰ ਨੇ ਮਲੇਰਕੋਟਲਾ ਨੂੰ 2-0, ਸੰਗਰੂਰ ਨੇ ਰੂਪਨਗਰ ਨੂੰ 2-0 ਨਾਲ, ਬਠਿੰਡਾ ਨੇ ਪਠਾਨਕੋਟ ਨੂੰ 2-0 ਨਾਲ ਹਰਾਇਆ। ਇਸ ਮੌਕੇ ਤੇ ਸਟੇਟ ਵੱਲੋਂ ਬਤੌਰ ਅਬਜਰਬਰ ਅਤੇ ਸਲੈਕਟਰ ਸ੍ਰ ਬਲਕਾਰ ਸਿੰਘ ਡੀ ਪੀ ਈ ਲੁਧਿਆਣਾ,ਸ੍ਰ ਅਮਰਜੀਤ ਸਿੰਘ ਡੀ ਪੀ ਈ ਫਿਰੋਜਪੁਰ, ਜਤਿੰਦਰ ਸਿੰਘ ਪੀ ਟੀ ਆਈ ਲੁਧਿਆਣਾ,ਸ੍ਰੀ ਨਾਇਬ ਖਾਨ ਲੈਕ. ਫਿਜੀ. ਬਾਲੀਆਂ ਸੰਗਰੂਰ ਸ੍ਰ ਰਵਿੰਦਰ ਸਿੰਘ ਡੀ ਪੀ ਈ ਲੁਧਿਆਣਾ, ਸ੍ਰੀ ਰਕੇਸ ਕੁਮਾਰ ਲੁਧਿਆਣਾ ਹਾਜ਼ਰ ਸਨ । ਇਹਨਾਂ ਤੋਂ ਇਲਾਵਾ ਹੈੱਡਮਿਸਟਰੈਸ ਮਨਜੋਤ ਕੌਰ,ਹੈੱਡਮਿਸਟਰੈਸ ਸ਼ੀਨੂੰ, ਹੈੱਡਮਾਸਟਰ ਸ੍ਰ ਸੁਖਦੀਪ ਸਿੰਘ , ਹੈੱਡਮਾਸਟਰ ਗੁਰਿੰਦਰ ਸਿੰਘ, ਹੈੱਡਮਾਸਟਰ ਹਰਪ੍ਰੀਤ ਸਿੰਘ, ਅਤੇ ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਸੁਖਵੀਰ ਸਿੰਘ ਧੂਰੀ ਨੇ ਬਾਖੂਬੀ ਨਿਭਾ ਰਹੇ ਹਨ । ਇਸ ਤੋਂ ਇਲਾਵਾ ਸਰੀਰਕ ਸਿੱਖਿਆ ਦੇ ਅਧਿਆਪਕ ਸਹਿਬਾਨ ਵੱਖ-ਵੱਖ ਡਿਊਟੀ ਨਿਭਾਅ ਰਹੇ ਹਨ ਜਿੰਨ੍ਹਾਂ ਵਿੱਚ ਸ੍ਰ ਇੰਦਰਜੀਤ ਸਿੰਘ ਲੈਕਚਰਾਰ,ਸ੍ਰੀਮਤੀ ਹਰਵਿੰਦਰ ਕੌਰ ਲੈਕਚਰਾਰ,ਸ੍ਰ ਕੰਵਲਦੀਪ ਸਿੰਘ ਡੀਪੀਈ,ਸ੍ਰ ਮਨਪ੍ਰੀਤ ਸਿੰਘ ਡੀਪੀਈ, ਸ੍ਰ ਜਗਤਾਰ ਸਿੰਘ ਪੀ ਟੀ ਆਈ,ਸ੍ਰੀ ਪ੍ਰਿੰਸ ਕਾਲੜਾ ਬਲਾਕ ਸਪੋਰਟਸ ਕੋਆਰਡੀਨੇਟਰ ਆਦਿ ਹਾਜ਼ਰ ਹਨ ।
