post

Jasbeer Singh

(Chief Editor)

Haryana News

ਪੱਗ ਨੇ ਦਿੱਤੀ ਮੁੱਖ ਮੰਤਰੀ ਨਾਇਬ ਸੈਣੀ ਨੂੰ ਅਨੋਖੀ ਪਛਾਣ

post-img

ਪੱਗ ਨੇ ਦਿੱਤੀ ਮੁੱਖ ਮੰਤਰੀ ਨਾਇਬ ਸੈਣੀ ਨੂੰ ਅਨੋਖੀ ਪਛਾਣ ਹਰਿਆਣਾ, 22 ਦਸੰਬਰ 2025 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਿੱਖ ਸਮਾਜ ਦੀ ਪੱਗ ਨਾਲ ਵੱਖਰੀ ਪਛਾਣ ਬਣੀ ਹੈ। ਪਿਛਲੇ ਕੁਝ ਸਮੇਂ ਤੋਂ ਉਹ ਕਈ ਪ੍ਰੋਗਰਾਮਾਂ ਵਿਚ ਪੱਗ `ਚ ਨਜ਼ਰ ਆ ਰਹੇ ਹਨ। ਉਹ ਨਾ ਸਿਰਫ਼ ਧਾਰਮਿਕ ਸਗੋਂ ਸਮਾਜਿਕ ਪ੍ਰੋਗਰਾਮਾਂ `ਚ ਵੀ ਅਕਸਰ ਚੰਡੀਗੜ੍ਹ `ਚ ਆਪਣੀ ਰਿਹਾਇਸ਼ ਤੋਂ ਪੰਗ ਬੰਨ੍ਹ ਕੇ ਆਉਂਦੇ ਹਨ। ਹੁਣੇ-ਹੁਣੇ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਵੀ ਉਹ ਪਹਿਲੇ ਦਿਨ 18 ਦਸੰਬਰ ਨੂੰ ਵਿਧਾਨ ਸਭਾ `ਚ ਪੱਗ `ਚ ਨਜ਼ਰ ਆਏ ਤੇ ਉਦੋਂ ਇਕ ਵਿਧਾਇਕ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਉਹ ਪੱਗ `ਚ ਖੂਬ ਜਚ ਰਹੇ ਹਨ। ਹਰਿਆਣਾ ਦੀ ਸਿਆਸਤ `ਚ ਨੇਤਾਵਾਂ ਦੇ ਪਹਿਰਾਵੇ ਕਰਕੇ ਉਨ੍ਹਾਂ ਦੀ ਇਕ ਖ਼ਾਸ ਪਛਾਣ ਰਹੀ ਹੈ ਜਿ਼ਕਰਯੋਗ ਹੈ ਕਿ ਹਰਿਆਣਾ ਦੀ ਸਿਆਸਤ `ਚ ਨੇਤਾਵਾਂ ਦੇ ਪਹਿਰਾਵੇ ਕਰਕੇ ਉਨ੍ਹਾਂ ਦੀ ਇਕ ਖ਼ਾਸ ਪਛਾਣ ਰਹੀ ਹੈ। ਇਸ ਸਮੇਂ ਕੇਂਦਰ ਸਰਕਾਰ `ਚ ਮੰਤਰੀ ਤੇ ਕਰੀਬ 9 ਸਾਲਾਂ ਤੱਕ ਮੁੱਖ ਮੰਤਰੀ ਰਹੇ ਮਨੋਹਰ ਲਾਲ ਖੱਟੜ ਦਾ ਵੀ ਆਪਣਾ ਇਕ ਵਿਸ਼ੇਸ਼ ਪਹਿਰਾਵਾ ਹੈ। ਉਹ ਚੂੜੀਦਾਰ ਪਜਾਮਾ `ਤੇ ਗੂੜ੍ਹੇ ਰੰਗਾਂ ਵਾਲੇ ਕੁੜਤੇ ਪਾਉਂਦੇ ਹਨ। ਸਰਦੀਆਂ `ਚ ਮਫਲਰ ਪਾਉਂਦੇ ਹਨ ਤੇ ਕੁੜਤੇ ਉੱਪਰ ਬਾਸਕਿਟ ਵੀ ਜ਼ਰੂਰ ਪਾਉਂਦੇ ਹਨ। ਇਸੇ ਤਰ੍ਹਾਂ ਪਿਛਲੇ ਸਾਲ 17 ਅਕਤੂਬਰ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਨ ਵਾਲੇ ਨਾਇਬ ਸੈਣੀ ਦਾ ਵੀ ਆਪਣਾ ਇਕ ਖ਼ਾਸ ਪਹਿਰਾਵਾ ਹੈ। ਉਹ ਸਧਾਰਨ ਪਜਾਮਾ ਪਾਉਂਦੇ ਹਨ ਤੇ ਮਨੋਹਰ ਲਾਲ ਦੀ ਤਰ੍ਹਾਂ ਹੀ ਗੂੜ੍ਹੇ ਰੰਗਾਂ ਵਾਲੇ ਕੁੜਤੇ ਤੇ ਉਸ ਉੱਪਰ ਜੈਕੇਟ ਪਾਉਂਦੇ ਹਨ। ਉਹ ਗਰਮੀ-ਸਰਦੀ ਦੇ ਮੌਸਮ `ਚ ਸਪੋਰਟਸ ਸੂਜ਼ ਹੀ ਪਾਉਂਦੇ ਹਨ। ਉਨ੍ਹਾਂ ਦੀ ਵਿਸ਼ੇਸ਼ ਪਹਿਰਾਵਾ ਸ਼ੈਲੀ `ਚ ਸਿੱਖ ਸਮਾਜ ਦੀ ਪੱਗ ਵੀ ਹੈ, ਜਿਸ ਨੂੰ ਉਹ ਅਕਸਰ ਸਨਮਾਨ ਨਾਲ ਬੰਨ੍ਹੀ ਨਜ਼ਰ ਆਉਂਦੇ ਹਨ। ਚੰਗੇ ਕੱਦ-ਕਾਠ ਵਾਲੇ ਮੁੱਖ ਮੰਤਰੀ `ਤੇ ਇਹ ਪੱਗ ਖ਼ਾਸੀ ਫੱਬਦੀ ਹੈ ਤੇ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਉਹ ਦਾੜ੍ਹੀ ਰੱਖਦੇ ਹਨ।

Related Post

Instagram