

ਕਲਰਜ਼ ਦੇ ਸ਼ੋਅ ‘ਉਡਾਰੀਆਂ’ ਦੀ ਅਦਾਕਾਰਾ ਟਵਿੰਕਲ ਅਰੋੜਾ ਦਾ ਮੰਨਣਾ ਹੈ ਕਿ ਟੀਵੀ ਇੱਕ ਮਾਧਿਅਮ ਵਜੋਂ ਵਿਕਸਤ ਹੋ ਰਿਹਾ ਹੈ ਅਤੇ ਕੰਟੈਂਟ ਦੇ ਮਾਮਲੇ ਵਿੱਚ ਪ੍ਰਗਤੀ ਦਿਖਾ ਰਿਹਾ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਓਟੀਟੀ ’ਤੇ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੀ ਹੈ, ਤਾਂ ਉਸ ਨੇ ਕਿਹਾ, ‘‘ਮੈਂ ‘ਫਰਜ਼ੀ’ ਵਰਗਾ ਕੁਝ ਥ੍ਰਿਲਰ ਕਰਨਾ ਚਾਹਾਂਗੀ ਤੇ ‘ਹੀਰਾਮੰਡੀ’ ਵੀ। ਹਾਂ ਰੁਮਾਂਸ ਅਤੇ ਕਾਮੇਡੀ ਵੀ ਕਰਨਾ ਚਾਹੁੰਦੀ ਹਾਂ।’’ ਟਵਿੰਕਲ ਨੇ ਇਹ ਵੀ ਮੰਨਿਆ ਕਿ ਇੱਕ ਅਭਿਨੇਤਰੀ ਅਤੇ ਉੱਦਮੀ ਔਰਤ ਵਜੋਂ ਉਹ ਪ੍ਰਿਯੰਕਾ ਚੋਪੜਾ ਤੋਂ ਪ੍ਰੇਰਿਤ ਹੈ ਪਰ ਉਹ ਫਿਲਮ ‘ਗੰਗੂਬਾਈ ਕਾਠੀਆਵਾੜ’ ਤੋਂ ਵੀ ਪ੍ਰੇਰਿਤ ਹੈ। “ਮੈਂ ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਤੋਂ ਪ੍ਰੇਰਿਤ ਹਾਂ ਅਤੇ ਮੈਂ ਉਨ੍ਹਾਂ ਸਾਰੀਆਂ ਸ਼ੈਲੀਆਂ ਦੀ ਪੜਚੋਲ ਕਰਨਾ ਪਸੰਦ ਕਰਾਂਗੀ ਜੋ ਮੈਂ ਕਰ ਸਕਦੀ ਹਾਂ। ਮੈਂ ਹਰ ਉਦਯੋਗ ਵਿੱਚ ਕੰਮ ਕਰਨਾ ਅਤੇ ਆਪਣੇ ਹੁਨਰ ਵਿੱਚ ਪ੍ਰਗਤੀ ਕਰਨਾ ਚਾਹੁੰਦੀ ਹਾਂ ਤਾਂ ਜੋ ਕਿਸੇ ਦਿਨ ਮੈਂ ਆਸਕਰ ਜਿੱਤ ਸਕਾਂ।’’ ਉਸ ਨੇ ਸ਼ੋਅ ‘ਉਡਾਰੀਆਂ’ ਨਾਲ ਆਪਣੀ ਟੀਵੀ ਦੀ ਦੁਨੀਆ ਦੀ ਸ਼ੁਰੂਆਤ ਕੀਤੀ। ਉਸ ਨੇ ਕਿਹਾ ਕਿ ਇਹ ਸ਼ੋਅ ਉਸ ਲਈ ਇੱਕ ਅਧਿਆਪਕ ਵਰਗਾ ਰਿਹਾ ਹੈ। ਅਸਲ ਵਿੱਚ, ਇਸ ਨੇ ਉਸ ਦੀ ਜ਼ਿੰਦਗੀ ਨੂੰ ਇੱਕ ਵੱਖਰੇ ਪਰ ਬਿਹਤਰ ਤਰੀਕੇ ਨਾਲ ਬਦਲ ਦਿੱਤਾ ਹੈ। “ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਾਰੇ ਤਰੀਕਿਆਂ ਨਾਲ ਬਦਲਿਆ ਹੈ ਪਰ ਇਹ ਬਿਹਤਰ ਲਈ ਬਦਲਿਆ ਹੈ ਕਿਉਂਕਿ ਮੈਂ ਹਮੇਸ਼ਾ ਇਸ ਦਾ ਸੁਪਨਾ ਦੇਖਿਆ ਸੀ। ਜੋ ਹਰ ਕੋਈ ਮੈਨੂੰ ਸਲਾਹ ਦਿੰਦਾ ਹੈ ਉਹ ਹੈ ਜ਼ਮੀਨ ’ਤੇ ਰਹਿਣਾ। ਇਹ ਮੇਰਾ ਮੰਤਰ ਹੈ: ਅੱਗੇ ਵਧੋ ਅਤੇ ਜ਼ਮੀਨ ਨਾਲ ਜੁੜੇ ਰਹੋ! ਟਵਿੰਕਲ ਨੇ ਇਹ ਵੀ ਕਿਹਾ ਕਿ ਉਸ ਦੇ ਪਰਿਵਾਰ ਨੇ ਇਸ ਯਾਤਰਾ ਦੌਰਾਨ ਉਸ ਦਾ ਬਹੁਤ ਸਾਥ ਦਿੱਤਾ ਹੈ ਖ਼ਾਸ ਤੌਰ ’ਤੇ ਉਸ ਦੀ ਮਾਂ ਨੇ। “ਮੈਂ ਖੁਸ਼ਕਿਸਮਤ ਹਾਂ ਕਿ ਮੇਰਾ ਪਰਿਵਾਰ ਮੇਰਾ ਸਮਰਥਨ ਕਰਦਾ ਹੈ। ਮੇਰੀ ਮਾਂ ਮੇਰਾ ਸਭ ਤੋਂ ਵੱਡਾ ਸਹਾਰਾ ਸੀ ਅਤੇ ਹੁਣ ਮੇਰੀ ਭੈਣ, ਮੇਰਾ ਭਰਾ ਅਤੇ ਮੇਰੀ ਦਾਦੀ ਹਨ। ਇਸ ਲਈ ਮੇਰਾ ਪੂਰਾ ਪਰਿਵਾਰ ਮੇਰਾ ਬਹੁਤ ਵੱਡਾ ਸਮਰਥਨ ਕਰਤਾ ਹੈ।”