
ਬਠਿੰਡਾ ਦੇ ਵਿਚ ਮਨੀ ਐਕਸਚੇਂਜਰ ਤੇ ਗਾਹਕ ਬਣ ਆਏ ਐਕਟੀਵਾ ਸਵਾਰ ਦੋ ਨੇ ਲੁੱਟੀ ਪਿਸਤੌਲ ਦੀ ਨੋਕ ਤੇ ਨਗਦੀ
- by Jasbeer Singh
- July 13, 2024

ਬਠਿੰਡਾ ਦੇ ਵਿਚ ਮਨੀ ਐਕਸਚੇਂਜਰ ਤੇ ਗਾਹਕ ਬਣ ਆਏ ਐਕਟੀਵਾ ਸਵਾਰ ਦੋ ਨੇ ਲੁੱਟੀ ਪਿਸਤੌਲ ਦੀ ਨੋਕ ਤੇ ਨਗਦੀ ਬਠਿੰਡਾ, : ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਚਿੱਟੈ ਦਿਨ ਮਹਿਣਾ ਚੌਂਕ ਨੇੜੇ ਮਨੀ ਐਕਸਚੇਂਜਰ ਦੀ ਦੁਕਾਨ ’ਤੇ ਗਾਹਕ ਬਣ ਕੇ ਐਕਟੀਵਾ ’ਤੇ ਆਏ 2 ਲੁਟੇਰਿਆਂ ਨੇ ਪਿਸਤੌਲ ਅਤੇ ਤਲਵਾਰ ਦੇ ਜ਼ੋਰ ’ਤੇ ਕਰੀਬ 1 ਲੱਖ ਰੁਪਏ ਦੀ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ ਹਨ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ’ਚ ਰਿਕਾਰਡ ਹੋ ਗਈ। ਭੱਜਦੇ ਸਮੇਂ ਲੁਟੇਰਿਆਂ ਦੀ ਤਲਵਾਰ ਗਲੀ `ਚ ਡਿੱਗ ਪਈ ਅਤੇ ਪੁਲਸ ਨੇ ਉਸ ਨੂੰ ਕਬਜ਼ੇ ਵਿਚ ਲੈ ਲਿਆ । ਪੀੜਤ ਦੁਕਾਨਦਾਰ ਰਸ਼ਿਤ ਅੱਗਰਵਾਲ ਨੇ ਦੱਸਿਆ ਕਿ ਜਦੋਂ ਉਹ ਆਪਣੀ ਮਨੀ ਐਕਸਚੇਂਜਰ ਦੀ ਦੁਕਾਨ ’ਤੇ ਬੈਠਾ ਸੀ ਤਾਂ ਇਕ ਨੌਜਵਾਨ ਉਸ ਦੀ ਦੁਕਾਨ ’ਤੇ ਆਇਆ ਅਤੇ ਉਸ ਨੇ ਨੋਟ ਬਦਲਣ ਲਈ ਕਿਹਾ। ਇਸ ਦੌਰਾਨ ਉਸ ਨੇ ਦੁਕਾਨ ਦੇ ਬਾਹਰ ਐਕਟਿਵਾ ’ਤੇ ਖੜ੍ਹੇ ਆਪਣੇ ਦੂਜੇ ਦੋਸਤ ਨੂੰ ਅੰਦਰ ਬੁਲਾ ਲਿਆ। ਦੁਕਾਨ ਅੰਦਰ ਦਾਖ਼ਲ ਹੁੰਦੇ ਹੀ ਨੌਜਵਾਨ ਨੇ ਉਸ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਪਰ ਦੁਕਾਨਦਾਰ ਪਿੱਛੇ ਹਟਣ ਕਾਰਨ ਵਾਲ-ਵਾਲ ਬਚ ਗਿਆ। ਦੁਕਾਨਦਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਇਕ ਨੌਜਵਾਨ ਨੇ ਪਿਸਤੌਲ ਕੱਢ ਕੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ।