post

Jasbeer Singh

(Chief Editor)

Punjab

ਟੈ੍ਰਕਟਰ ਦਾ ਸੰਤੁਲਨ ਵਿਗੜਨ ਕਾਰਨ ਦੋ ਦੀ ਗਈ ਜਾਨ

post-img

ਟੈ੍ਰਕਟਰ ਦਾ ਸੰਤੁਲਨ ਵਿਗੜਨ ਕਾਰਨ ਦੋ ਦੀ ਗਈ ਜਾਨ ਹੁਸ਼ਿਆਰਪੁਰ-ਹਰਿਆਣਾ, 20 ਫਰਵਰੀ 2026 : ਬੀਤੀ ਦੇਰ ਸ਼ਾਮ ਇਕ ਤੇਜ ਰਫ਼ਤਾਰ ਟੈ੍ਰਕਟਰ ਦੇ ਸੰਤੁਲਨ ਵਿਗੜਨ ਕਾਰਨ ਢਾਬੇ ਅੰਦਰ ਵੜਨ ਕਾਰਨ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਕੌਣ ਹਨ ਦੋਵੇਂ ਮ੍ਰਿਤਕ ਬੀਤੀ ਦੇਰ ਸ਼ਾਮ ਹੁਸ਼ਿਆਰਪੁਰ ਦਸੂਹਾ ਮੇਨ ਰੋਡ ਉਤੇ ਰਾਣਾ ਹਿਮਾਚਲੀ ਢਾਬੇ ’ਤੇ ਵਾਪਰੇ ਭਿਆਨਕ ਹਾਦਸੇ ਵਿਚ ਜਿਨ੍ਹਾਂ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਵਿਚ 35 ਸਾਲਾ ਕਮਲ ਕਮਾਰ ਤੇ 24 ਸਾਲਾ ਰਣਜੀਤ ਸਿੰਘ ਸ਼ਾਮਲ ਹਨ । ਕਿਵੇਂ ਵਾਪਰਿਆ ਹਾਦਸਾ ਜਾਣਕਾਰੀ ਮੁਤਾਬਕ ਮ੍ਰਿਤਕ ਕਮਲ ਕੁਮਾਰ ਜੋ ਕਿ ਪਿਛਲੇ ਦੋ ਸਾਲਾਂ ਤੋਂ ਇਹ ਢਾਬਾ ਚਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਤੇ ਰਣਜੀਤ ਸਿੰਘ ਢਾਬੇ ਨੇੜੇ ਲੇਬਰ ਦਾ ਕੰਮ ਕਰਦਾ ਸੀ ਢਾਬੇ ਤੇ ਰੋਟੀ ਖਾਣ ਲਈ ਗਿਆ ਸੀ ਕਿ ਸੈਫੂ ਪੁੱਤਰ ਆਲਮਦੀਨ ਹਾਲ ਵਾਸੀ ਲਾਜਵੰਤੀ ਨਗਰ ਹੁਸ਼ਿਆਰਪੁਰ ਜੋ ਕਿ ਦਸੂਹਾ ਸਾਈਡ ਤੋਂ ਹੁਸ਼ਿਆਰਪੁਰ ਨੂੰ ਪੱਠਿਆ ਨਾਲ ਲੱਦੀ ਟਰੈਕਟਰ ਟਰਾਲੀ ’ਤੇ ਜਾ ਰਿਹਾ ਸੀ ਤੇਜ਼ ਰਫ਼ਤਾਰ ਹੋਣ ਕਾਰਨ ਜਦੋਂ ਉਹ ਵੁਡਲੈਂਡ ਓਵਰਸੀਜ਼ ਸਕੂਲ ਨਜ਼ਦੀਕ ਪੁੱਜਾ ਤਾਂ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਰਾਣਾ ਹਿਮਾਚਲੀ ਢਾਬੇ ਅੰਦਰ ਜਾ ਵੜਿਆ।ਪੁਲਸ ਵਲੋਂ ਟਰੈਕਟਰ ਟਰਾਲੀ ਕਬਜ਼ੇ ਵਿਚ ਲੈ ਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Related Post

Instagram