ਜਿ਼ਮਨੀ ਚੋਣ ਮਾਮਲੇ ਵਿਚ ਦੋ ਹੋਰ ਡੀ. ਐੱਸ. ਪੀਜ਼ ਮੁਅੱਤਲ ਤਰਨਤਾਰਨ, 26 ਨਵੰਬਰ 2025 : ਹਾਲ ਹੀ ਵਿਚ ਲੰਘੀ ਤਰਨਤਾਰਨ ਜਿ਼ਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਵੱਲੋਂ ਪੁਲਸ ਕਾਰਵਾਈ ਵਿਚ ਵਿਘਨ ਪਾਉਣ ਤੇ ਪੁਲਸ ਕਰਮਚਾਰੀ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਜਿਥੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਕੰਚਨਪ੍ਰੀਤ ਕੌਰ ਸਮੇਤ ਆਈ.ਟੀ. ਵਿੰਗ ਦੇ ਇੰਚਾਰਜ ਨਛੱਤਰ ਸਿੰਘ ਗਿੱਲ ਸਣੇ 25 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਸੀ, ਉਸੇ ਤਹਿਤ ਗ੍ਰਿਫਤਾਰ ਕੀਤੇ ਨਛੱਤਰ ਸਿੰਘ ਗਿੱਲ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ । ਅਦਾਲਤ ਵਿਚ ਸਹੀ ਕਾਰਵਾਈ ਨਾ ਕਰਨ ਤੇ ਡੀ. ਜੀ. ਨੇ ਕੀਤੇ ਸੀ ਸਸਪੈਂਡ ਇਸ ਕਾਰਵਾਈ ਦੌਰਾਨ ਪੁਲਸ ਵੱਲੋਂ ਮਾਣਯੋਗ ਅਦਾਲਤ ਵਿਚ ਸਹੀ ਢੰਗ ਨਾਲ ਜਵਾਬ ਨਾ ਦੇਣ ਕਾਰਨ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵੱਲੋਂ ਜਿ਼ਲੇ ਦੇ ਦੋ ਡੀ. ਐੱਸ. ਪੀਜ਼ ਜਿ਼ਲਾ ਤਰਨਤਾਰਨ ਦੇ ਡੀ. ਐੱਸ. ਪੀ. (ਡਿਟੈਕਟਿਵ) ਹਰਿੰਦਰ ਸਿੰਘ ਤੇ ਡੀ. ਐੱਸ. ਪੀ. ਪੀ. ਬੀ. ਆਈ. ਗੁਲਜ਼ਾਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇੰਨਾਂ ਹੀ ਨਹੀਂ ਮਾਣਯੋਗ. ਹਾਈ ਕੋਰਟ ਦੇ ਹੁਕਮਾਂ ਉੱਪਰ ਨਿਆਇਕ ਹਿਰਾਸਤ ਵਿਚ ਕਪੂਰਥਲਾ ਜੇਲ ਅੰਦਰ ਬੰਦ ਨਛੱਤਰ ਸਿੰਘ ਗਿੱਲ ਨੂੰ ਰਿਹਾਅ ਕਰਨ ਦੇ ਮਾਮਲੇ ਵਿਚ ਵੀ ਜੇਲ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
