post

Jasbeer Singh

(Chief Editor)

Patiala News

ਸੀਲਾ ਅਲੀਪੁਰਿਆ ਚੈਰੀਟੇਬਲ ਸੁਸਾਇਟੀ ਵਲੋ ਮੁਫਤ ਉਚੇਰੀ ਸਿਖਿਆਲਈ ਅਡਾਪਟ ਕੀਤੇ ਬਚਿਆਂ ਵਿਚੋ ਦੋ ਸੀਏ ਬਣੇ

post-img

ਸੀਲਾ ਅਲੀਪੁਰਿਆ ਚੈਰੀਟੇਬਲ ਸੁਸਾਇਟੀ ਵਲੋ ਮੁਫਤ ਉਚੇਰੀ ਸਿਖਿਆਲਈ ਅਡਾਪਟ ਕੀਤੇ ਬਚਿਆਂ ਵਿਚੋ ਦੋ ਸੀਏ ਬਣੇ ਪਟਿਆਲ : ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਜਿਹੜੀ ਕਿ ਲੰਬੇ ਸਮੇਂ ਤੋਂ ਲੋੜਵੰਦਾਂ ਨੂੰ ਮੁਫਤ ਉਚੇਰੀ ਸਿਖਿਆ ਦੇ ਰਹੀ ਹੈ ਵਲੋ ਅਡਾਪਟ ਕੀਤੇ 20 ਦੇ ਕਰੀਬ ਬਚਿਆਂ ਦੀ ਚਲ ਰਹੀ ਪੜਾਈ ਦੇ ਚਲਦੇ ਅੱਜ ਆਏ ਨਤੀਜਿਆਂ ਵਿਚ ਦੋ ਬਚੇ ਸੀ. ਏ. ਬਣ ਗਏ ਹਨ, ਜਿਹੜੀ ਕਿ ਬਹੁਤ ਵੱਡੀ ਗੱਲ ਹੈ । ਸੀਲਾ ਅਲੀਪੁਰਿਆ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਜੈ ਅਲੀਪੁਰਿਆ ਦੀ ਅਗਵਾਈ ਹੇਠ ਇਹ ਸੰਸਥਾ ਲੰਬੇ ਸਮੇਂ ਤੋਂ ਲੋੜਵੰਦਾਂ ਦੇ ਬਚਿਆਂ ਨੂੰ ਉਚੇਰੀ ਸਿਖਿਆ ਦੇ ਰਹੀ ਹੈ । ਸੁਸਾਇਟੀ ਬਿਲਕੁਲ ਮੁਫਤ ਲੱਖਾਂ ਰੁਪਏ ਲਗਾ ਕੇ ਬਚਿਆਂ ਨੂੰ ਪੜਾ ਰਹੀ ਹੈ । ਅੱਜ ਦੇ ਜਮਾਨੇ ਵਿਚ ਆਮ ਲੋੜਵੰਦ ਘਰਾਂ ਦੇ ਬਚਿਆਂ ਨੂੰ ਇਨੀ ਮਹਿੰਗੀ ਸਿਖਿਆ ਦਿਵਾਉਣੀ ਬਹੁਤ ਹੀ ਵੱਡੀ ਗੱਲ ਹੈ । ਸੁਸਾਇਟੀ ਵਲੋ ਪੜਾਏ ਜਾ ਰਹੇ ਬਚਿਆਂ ਵਿਚੋ ਦੋ ਬਚੇ ਕੰਪਲੀਟ ਤੌਰ 'ਤੇ ਸਾਰੇ ਟੈਸਟ ਪਾਸ ਕਰਕੇ ਸੀਏ ਬਣ ਚੁਕੇ ਹਨ । ਇਸ ਮੌਕੇ ਅਜੈ ਅਲੀਪੁਰਿਆ, ਅਭਿਸ਼ੇਕ ਗੁਪਤਾ ਨੇ ਆਖਿਆ ਕਿ ਤੁਹਾਨੂੰ ਸਭ ਨੂੰ ਇਹ ਸੇਧ ਲੈਣੀ ਚਾਹੀਦੀ ਹੈ ਕਿ ਲੋੜਵੰਦ ਘਰਾਂ ਦੇ ਬਚੇ ਵੀ ਬਹੁਤ ਜਿਆਦਾ ਪੜਦੇ ਹਨ । ਬੇਸਕ ਉਨ੍ਹਾਂ ਕੋਈ ਮੰਚ ਮੁਹਇਆ ਕਰਵਾਇਆ ਜਾਵੇ । ਉਨ੍ਹਾ ਆਖਿਆ ਕਿ ਅਸੀ ਬਾਕੀ ਬਚਿਆਂ ਨੂੰ ਵੀ ਇਹ ਤਾਕੀਦ ਕਰ ਰਹੇ ਹਾਂ ਕਿ ਤੁਸੀ ਆਪਣੀ ਡਟ ਕੇ ਮਿਹਨਤ ਕਰੋ ਤਾਂ ਜੋ ਤੁਸੀ ਵੀ ਇਸ ਤਰ੍ਹਾਂ ਸੀਏ ਬਣ ਕੇ ਆਪਣੇ ਪਰਿਵਾਰ ਦਾ, ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਕੋ । ਉਨ੍ਹਾ ਆਖਿਆ ਕਿ ਜੇਕਰ ਇੰਕ ਬਚਾ ਹਾਇਰ ਐਜੂਕੇਸ਼ਨ ਲੈ ਕੇ ਸੀਏ ਬਣ ਜਾਵੇ ਤਾਂ ਉਸਦੀਆਂ ਪੀੜੀਆਂ ਵੀ ਸੁਧਰ ਜਾਂਦੀਆਂ ਹਨ ।

Related Post